Uncategorized ਨਾਭਾ ਜੇਲ੍ਹ ਅੰਦਰ ਬੰਦ ਕਿਸਾਨਾਂ ਦੀ ਹੋਈ ਰਿਹਾਈ/ ਜੇਲ੍ਹ ਤੋਂ ਬਾਹਰ ਆਉਣ ਬਾਅਦ ਕੀਤਾ ਪ੍ਰਦਰਸ਼ਨ/ ਹਲਕਾ ਵਿਧਾਇਕ ’ਤੇ ਲਾਏ ਕਿਸਾਨਾਂ ਖਿਲਾਫ ਸਾਜ਼ਿਸ਼ ਦੇ ਇਲਜ਼ਾਮ By admin - May 8, 2025 0 12 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਬੀਤੀ 6 ਮਈ ਨੂੰ ਹਿਰਾਸਤ ਵਿਚ ਲਏ ਗਏ ਕਿਸਾਨ ਆਗੂਆਂ ਨੂੰ ਨਾਭਾ ਜੇਲ੍ਹ ਵਿਚੋਂ ਰਿਹਾਈ ਮਿਲ ਗਈ ਐ। ਜੇਲ੍ਹ ਤੋਂ ਬਾਹਰ ਆਉਣ ਬਾਅਦ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਵੱਡੇ ਸ਼ਬਦੀ ਹਮਲੇ ਬੋਲੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਗਦੂਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਨੇ ਸਵੇਰੇ 5:30 ਅਚਨਚੇਤ ਧੱਕੇ ਨਾਲ ਚੁੱਕ ਕੇ ਨਾਲ ਲਿਜਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜਮਾਂ ਨੇ ਆਪਣੇ ਅਕਾਵਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਸਾਫ ਜਾਹਰ ਹੁੰਦਾ ਐ ਕਿ ਉਹ ਇਲਾਕੇ ਦੇ ਵੱਡੇ ਆਗੂ ਦੇ ਕਹਿਣ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਆਏ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦਾ ਮੋਰਚਾ ਉਠਾਉਣ ਵਾਲੇ ਸਮਾਨ ਚੋਰੀ ਕਰ ਕੇ ਵੱਡੀ ਗਲਤੀ ਕੀਤੀ ਐ, ਜਿਸ ਦਾ ਹਿਸਾਬ ਸਰਕਾਰ ਨੂੰ ਹਰ ਹਾਲ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਅਜੇ ਵੀ ਕਈ ਕਿਸਾਨ ਜੇਲ੍ਹਾਂ ਅੰਦਰ ਬੰਦ ਨੇ, ਜਿਨ੍ਹਾਂ ਨੂੰ ਛੇਤੀ ਹੀ ਰਿਹਾਅ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਧੱਕਾ ਕਰ ਕੇ ਜੋ ਕੰਡੇ ਬੀਜੇ ਨੇ, ਉਸ ਦਾ ਜਵਾਬ ਦੇਣਾ ਪਵੇਗਾ।