Uncategorized ਤਰਨ ਤਾਰਨ ਦੇ ਸਰਹੱਦੀ ਇਲਾਕੇ ’ਚ ਡਰ ਦਾ ਮਾਹੌਲ/ ਪਿੰਡ ਕਲਸ ਦੇ ਲੋਕਾਂ ਨੇ ਜੰਗ ਨਾ ਹੋਣ ਦੀ ਕੀਤੀ ਕਾਮਨਾ/ ਜੰਗ ਦੇ ਡਰ ਕਾਰਨ ਪਿੰਡ ਛੱਡਣ ਲਈ ਮਜ਼ਬੂਰ ਹੋਏ ਲੋਕ By admin - May 8, 2025 0 15 Facebook Twitter Pinterest WhatsApp ਭਾਰਤ ਦੀ ਪਾਕਿਸਤਾਨ ਖਿਲਾਫ ਕਾਰਵਾਈ ਤੋਂ ਬਾਅਦ ਦੇਸ਼ ਭਰ ਅੰਦਰ ਜੰਗ ਦੇ ਡਰ ਵਾਲਾ ਮਾਹੌਲ ਬਣਿਆ ਹੋਇਆ ਐ। ਗੱਲ ਜੇਕਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਿੰਡਾਂ ਦੇ ਲੋਕਾਂ ਨੇ ਸੁਰੱਖਿਆ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਐ। ਕੁੱਝ ਅਜਿਹੇ ਹੀ ਹਾਲਾਤ ਤਰਨ ਤਾਰਨ ਦੇ ਖੇਮਕਰਨ ਇਲਾਕੇ ਅਧੀਨ ਆਉਂਦੇ ਪਿੰਡ ਕਲਸ ਵਿਚ ਵੀ ਬਣੇ ਹੋਏ ਨੇ। ਇੱਥੇ ਲੋਕਾਂ ਨੇ ਛੋਟੇ ਬੱਚਿਆਂ ਅਤੇ ਜ਼ਰੂਰੀ ਸਾਮਾਨ ਨੂੰ ਸੁਰੱਖਿਆ ਥਾਵਾਂ ’ਤੇ ਭੇਜਣਾ ਸ਼ੁਰੂ ਕਰ ਦਿੱਤਾ ਐ। ਪਿੰਡ ਦੇ ਲੋਕਾਂ ਦਾ ਕਹਿਣਾ ਐ ਕਿ ਜਦੋਂ ਵੀ ਜੰਮੂ ਕਸ਼ਮੀਰ ਵਿੱਚ ਕੋਈ ਰੌਲਾ ਪੈਂਦਾ ਹੈ ਤਾਂ ਉਹਨਾਂ ਦੇ ਭਾਅ ਦਾ ਉਦੋਂ ਹੀ ਜੰਗ ਲੱਗ ਜਾਂਦਾ ਹੈ। ਬਾਰਡਰ ਦੇ ਬਿਲਕੁਲ ਨੇੜੇ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਘਰ-ਬਾਹਰ ਛੱਡਣ ਲਈ ਮਜਬੂਰ ਹੋਣਾ ਪੈਂਦਾ ਐ, ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਐ, ਜਿਸ ਦੀ ਕਦੇ ਵੀ ਕਿਸੇ ਨੇ ਭਰਪਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਨੇ ਪਿੰਡ ਛੱਡ ਕੇ ਨਾ ਜਾਣ ਦਾ ਪ੍ਰਣ ਲਿਆ ਐ। ਉਨ੍ਹਾਂ ਕੇਂਦਰ ਸਰਕਾਰ ਤੋਂ ਜੰਗ ਦੀ ਥਾਂ ਮਸਲਿਆਂ ਦਾ ਗੱਲਬਾਤ ਰਾਹੀਂ ਹੱਲ ਕਰਨ ਦੀ ਮੰਗ ਕੀਤੀ ਤਾਂ ਜੋ ਸਰਹੱਦੀ ਇਲਾਕਿਆਂ ਦੇ ਲੋਕਾਂ ਬੇਘਰ ਹੋਣ ਤੋਂ ਬਚਾਇਆ ਜਾ ਸਕੇ।