Uncategorized ਅੰਮ੍ਰਿਤਸਰ ’ਚ ਸੁਣਾਈ ਦਿੱਤੀ ਧਮਾਕਿਆਂ ਦੀ ਆਵਾਜ਼/ ਲੋਕਾਂ ਨੇ ਜ਼ੋਰਦਾਰ ਆਵਾਜ਼ ਸੁਣਨ ਦਾ ਕੀਤਾ ਦਾਅਵਾ/ ਮਿਜ਼ਾਈਲ-ਨੁਮਾ ਚੀਜ਼ ਦੇ ਟੁਕੜੇ ਬਰਾਮਦ, ਪੁਲਿਸ ਕਰ ਰਹੀ ਜਾਂਚ By admin - May 8, 2025 0 10 Facebook Twitter Pinterest WhatsApp ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਦਰਮਿਆਨ ਗੁਰੂ ਨਗਰੀ ਅੰਮ੍ਰਿਤਸਰ ਤੋਂ ਚਿੰਤਾ ਵਾਲੀ ਖਬਰ ਸਾਹਮਣੇ ਆਈ ਐ। ਇੱਥੇ ਬੀਤੀ ਰਾਤ ਕਈ ਧਮਾਕੇ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਖਬਰਾਂ ਮੁਤਾਬਕ ਲੋਕਾਂ ਨੇ ਅਸਮਾਨ ਵਿਚ ਤੇਜ਼ ਰੋਸ਼ਨੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਨੇ। ਭਾਵੇਂ ਇਸ ਬਾਰੇ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਸੋਸ਼ਲ ਮੀਡੀਆ ਅਤੇ ਮੀਡੀਆ ਦੇ ਇਕ ਹਿੱਸੇ ਵਿਚ ਪਾਕਿਸਤਾਨੀ ਹਮਲਾ ਹੋਣ ਦੇ ਦਾਅਵੇ ਜਾ ਰਹੇ ਨੇ। ਜਾਣਕਾਰੀ ਅੰਮ੍ਰਿਤਸਰ ਦੇ ਪਠਾਨਕੋਟ ਦੇ ਪਿੰਡ ਜੇਠੂਵਾਲ ਚ ਇਕ ਛੋਟੀ ਮਿਸਾਈਲ-ਨੁਮਾ ਚੀਜ਼ ਬਰਾਮਦ ਹੋਈ ਐ। ਇਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਰਾਤ ਇਕ ਵਜੇ ਤੋਂ ਬਾਅਦ ਧਮਾਕਿਆਂ ਦੀਆਂ ਅਵਾਜਾਂ ਸੁਣੀਆਂ ਸਨ। ਇਸ ਤੋ ਬਾਅਦ ਲੋਕਾਂ ਨੇ ਛੋਟੀ ਮਿਸਾਈਲ-ਨੁਮਾ ਚੀਜ਼ ਦੇ ਟੁੱਕੜੇ ਪਏ ਵੇਖੇ, ਜਿਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਸ਼ੱਕੀ ਵਸਤੂ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਲੋਕਾਂ ਨੇ ਇਨ੍ਹਾਂ ਧਮਾਕਿਆਂ ਕਾਰਨ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਣ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਐ।