Uncategorized ਜਲੰਧਰ ਦੇ ਬਾਜ਼ਾਰਾਂ ’ਚ ਉਮੜੀ ਲੋਕਾਂ ਦੀ ਭੀੜ/ ਜੰਗ ਦੇ ਸ਼ੰਕਾਂ ਦੇ ਚਲਦਿਆਂ ਖਰੀਦਦਾਰੀ ਕਰ ਰਹੇ ਲੋਕ/ ਭਾਰਤ ਦੀ ਪਾਕਿਸਤਾਨ ’ਤੇ ਕਾਰਵਾਈ ਦਾ ਕੀਤਾ ਸਵਾਗਤ By admin - May 7, 2025 0 7 Facebook Twitter Pinterest WhatsApp ਭਾਰਤ ਦੀ ਪਾਕਿਸਤਾਨ ’ਤੇ ਸਰਜੀਕਲ ਸਟਰਾਈਕ ਤੋਂ ਬਾਅਦ ਜੰਗ ਲੱਗਣ ਦੀ ਸ਼ੰਕਾ ਪੈਦਾ ਹੋ ਗਈ ਐ, ਜਿਸ ਦੇ ਚਲਦਿਆਂ ਲੋਕਾਂ ਅੰਦਰ ਡਰ ਦਾ ਮਾਹੌਲ ਪਾਇਆ ਜਾ ਰਿਹਾ ਐ। ਇਸੇ ਨੂੰ ਵੇਖਦਿਆਂ ਲੋਕਾਂ ਨੇ ਖਰੀਦਦਾਰੀ ਸ਼ੁਰੂ ਕਰ ਦਿੱਤੀ ਐ। ਗੱਲ ਜੇਕਰ ਜਲੰਧਰ ਸ਼ਹਿਰ ਦੀ ਕੀਤੀ ਜਾਵੇ ਤਾਂ ਇੱਥੇ ਵੀ ਬਾਜ਼ਾਰਾਂ ਵਿਚ ਕਾਫੀ ਭੀੜ ਵੇਖਣ ਨੂੰ ਮਿਲ ਰਹੀ ਐ। ਖਾਸ ਕਰ ਕੇ ਵੱਡੇ ਰਾਸ਼ਨ ਵਾਲੇ ਸਟੋਰਾਂ ਵਿਚ ਲੋਕਾਂ ਦਾ ਆਉਣਾ ਜਾਰੀ ਐ ਅਤੇ ਲੋਕ ਲਗਾਤਾਰ ਖਰੀਦਦਾਰੀ ਕਰ ਰਹੇ ਨੇ। ਅਜਿਹੇ ਹੀ ਹਾਲਾਤ ਜਲੰਧਰ ਦੇ ਪਠਾਨਕੋਟ ਬਾਈਪਾਸ ਤੇ ਸਥਿਤ ਡੀ-ਮਾਰਟ ਮਾਲ ਵਿਖੇ ਵੇਖਣ ਨੂੰ ਮਿਲੇ ਜਿੱਥੇ ਕਾਫੀ ਗਿਣਤੀ ਵਿਚ ਲੋਕ ਖਰੀਦਦਾਰੀ ਕਰਨ ਲਈ ਪਹੁੰਚ ਰਹੇ ਹਨ। ਖਰੀਦਦਾਰੀ ਕਰਨ ਆਏ ਲੋਕਾਂ ਨੇ ਪਾਕਿਸਤਾਨ ਤੇ ਏਅਰ ਸਟ੍ਰਾਈਕ ਦਾ ਸਵਾਗਤ ਕਰਨ ਦੇ ਨਾਲ ਨਾਲ ਜੰਗ ਭੜਟਣ ਦੀ ਸੂਰਤ ਵਿਚ ਹੋਣ ਵਾਲੀਆਂ ਮੁਸ਼ਕਲਾਂ ਨੂੰ ਲੈ ਕੇ ਚਿੰਤਾ ਵੀ ਜਾਹਰ ਕੀਤੀ। ਲੋਕਾਂ ਦਾ ਕਹਿਣਾ ਕਿ ਪਾਕਿਸਤਾਨ ਦੇ ਅਤਿਵਾਦੀ ਟਿਕਾਣਿਆਂ ਤੇ ਕਾਰਵਾਈ ਕਰਨਾ ਸਮੇਂ ਦੀ ਮੰਗ ਸੀ ਕਿਉਂਕਿ ਇਨ੍ਹਾਂ ਥਾਵਾਂ ਤੋਂ ਆਏ ਅਤਿਵਾਦੀ ਬੇਦੋਸ਼ਿਆਂ ਦਾ ਖੂਨ ਬਹਾ ਰਹੇ ਸੀ, ਇਸ ਲਈ ਭਾਰਤ ਵੱਲੋਂ ਕੀਤੀ ਕਾਰਵਾਈ ਸਵਾਗਤਯੋਗ ਐ।