Uncategorized ਕਪੂਰਥਲਾ ਪੁਲਿਸ ਨੇ ਸੁਲਝਾਇਆ ਅੰਨੇ ਕਤਲ ਕੇਸ ਦਾ ਮਾਮਲਾ/ ਜੋੜੇ ਨੂੰ ਅਗਵਾ ਕਰਨ ਤੋਂ ਬਾਅਦ ਗਲਾ ਘੁੱਟ ਕੇ ਕੀਤਾ ਸੀ ਕਤਲ/ ਗੁਜਰਾਤ ਤੋਂ ਹੋਈ ਮੁੱਖ ਦੋਸ਼ੀ ਦੀ ਗ੍ਰਿਫਤਾਰੀ, ਅੱਗੇ ਦੀ ਜਾਂਚ ਜਾਰੀ By admin - May 7, 2025 0 7 Facebook Twitter Pinterest WhatsApp ਕਪੂਰਥਲਾ ਪੁਲਿਸ ਨੇ ਦੋਹਰੇ ਕਤਲ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ ਐ। ਮੁਲਜਮਾਂ ਨੇ ਇਹ ਕਤਲ ਜੋੜੇ ਨੂੰ ਫਲੈਟ ਵਿਚੋਂ ਅਗਵਾ ਕਰਨ ਤੋਂ ਬਾਅਦ ਕੀਤਾ ਸੀ। ਮਰਨ ਵਾਲਿਆਂ ਦੀ ਪਛਾਣ ਸੰਜੀਵ ਕੁਮਾਰ ਅਤੇ ਉਸ ਦੀ ਦੋਸਤ ਅੰਜੂ ਪਾਲ ਵਜੋਂ ਹੋਈ ਐ ਜੋ ਫਗਵਾੜਾ ਦੇ ਏਜੀਆਈ ਫਲੈਟਾਂ ਵਿਚੋਂ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਏ ਸੀ। ਪੁਲਿਸ ਨੇ ਮ੍ਰਿਤਕ ਦੇ ਪਿਤਾ ਸੁਦੇਸ਼ ਕੁਮਾਰ ਦੀ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਆਰੰਭੀ, ਜਿਸ ਤੋਂ ਬਾਅਦ ਪੁਲਿਸ ਨੇ ਅਪਰਾਧੀ ਪਿਛੋਕੜ ਦੇ ਦੋ ਮੁਲਜਮਾਂ ਨੂੰ ਟਰੇਸ ਕਰ ਕੇ ਗ੍ਰਿਫਤਾਰ ਕੀਤਾ ਐ। ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿਚ ਹਰਵਿੰਦਰ ਸਿੰਘ ਉਰਫ਼ ਪਿੰਦਰ ਵੀ ਸ਼ਾਮਲ ਸੀ। ਪੁਲਿਸ ਨੇ ਹਰਵਿੰਦਰ ਸਿੰਘ ਨੂੰ ਗੁਜਰਾਤ ਦੇ ਕੱਛ ਖੇਤਰ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਪੁਲਿਸ ਰਿਮਾਂਡ ਦੌਰਾਨ ਮੁਲਜਮ ਹਰਵਿੰਦਰ ਸਿੰਘ ਉਰਫ ਬਿੰਦਰ ਨੇ ਖੁਲਾਸਾ ਕੀਤਾ ਕਿ ਉਸਦਾ ਵਿਆਹ ਸਾਲ 2019 ਵਿੱਚ ਅੰਜੂ ਪਾਲ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਹ ਜਦੋਂ ਵੀ ਪੈਰੋਲ ‘ਤੇ ਬਾਹਰ ਆਉਂਦਾ ਸੀ ਤਾਂ ਉਸਨੂੰ ਮਿਲਣ ਆਉਂਦਾ ਸੀ। ਹਾਲ ਹੀ ਵਿੱਚ, ਅੰਜੂ ਨੇ ਉਸਨੂੰ ਮੈਸੇਜ ਕਰਨਾ ਬੰਦ ਕਰ ਦਿੱਤਾ ਸੀ। 19/20 ਅਪ੍ਰੈਲ, 2025 ਦੀ ਦਰਮਿਆਨੀ ਰਾਤ ਨੂੰ ਉਹ ਆਪਣੇ ਸਾਥੀ ਮਨਜੋਤ ਸਿੰਘ ਉਰਫ ਫਰੂਟੀ ਵਾਸੀ ਲੁਧਿਆਣਾ ਅਤੇ ਇੱਕ ਹੋਰ ਸਾਥੀ ਨੂੰ ਨਾਲ ਲੈ ਕੇ ਅੰਜੂ ਪਾਲ ਦੇ ਫਲੈਟ ਵਿੱਚ ਦਾਖਲ ਹੋਏ ਅਤੇ ਇਹਨਾ ਨੇ ਦੋਵਾਂ ਨੂੰ ਅਗਵਾ ਕਰ ਕੇ ਕਤਲ ਕੀਤਾ ਸੀ। ਪੁਲਿਸ ਮੁਲਜਮਾਂ ਦੀ ਨਿਸ਼ਾਨਦੇਹੀ ਤੇ ਲਾਸ਼ਾਂ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।