Uncategorized ਜਲੰਧਰ ’ਚ ਸਾਂਝੇ ਅਧਿਆਪਕ ਮੋਰਚੇ ਦਾ ਸਰਕਾਰ ਖਿਲਾਫ਼ ਪ੍ਰਦਰਸ਼ਨ/ ਸਿੱਖਿਆ ਮੰਤਰੀ ਦਾ ਪੁਤਲਾ ਸਾੜ ਕੇ ਕੀਤੀ ਨਾਅਰੇਬਾਜ਼ੀ/ ਮੁਅੱਤਲ ਕੀਤੇ ਅਧਿਆਪਕ ਨੂੰ ਮੁੜ ਬਹਾਲ ਕਰਨ ਦੀ ਕੀਤੀ ਮੰਗ By admin - May 6, 2025 0 10 Facebook Twitter Pinterest WhatsApp ਜਲੰਧਰ ਵਿਖੇ ਸਾਂਝਾ ਅਧਿਆਪਕ ਮੋਰਚੇ ਵੱਲੋਂ ਪੰਜਾਬ ਸਰਕਾਰ ਖਿਲਾਫ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਹ ਪ੍ਰਦਰਸ਼ਨ ਬੀਤੇ ਦਿਨ ਗੋਇੰਦਵਾਲ ਸਾਹਿਬ ਵਿਖੇ ਸਿੱਖਿਆ ਕ੍ਰਾਂਤੀ ਸਮਾਗਮ ਦੌਰਾਨ ਅਧਿਆਪਕ ਨੂੰ ਮੁਅੱਤਲ ਕਰਨ ਦੇ ਰੋਸ ਵਜੋਂ ਕੀਤਾ ਗਿਆ ਸੀ। ਇਸ ਮੌਕੇ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਖੌਤੀ ਸਿੱਖਿਆ ਕ੍ਰਾਂਤੀ ਸਮਾਗਮਾਂ ਦੀ ਆੜ ਹੇਠ ਅਧਿਆਪਕਾਂ ਨਾਲ ਧੱਕਾ ਕਰਨ ਰਹੀ ਐ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਸਮਾਗਮ ਦੌਰਾਨ ਸਕੂਲੀ ਬੱਚਿਆਂ ਨੇ ਮਹਿਮਾਨਾਂ ਨੂੰ ਪਾਣੀ ਪਿਲਾਇਆ ਸੀ। ਆਗੂਆਂ ਨੇ ਕਿਹਾ ਕਿ ਸਕੂਲ ਵਿੱਚ ਸਮਾਗਮ ਦੌਰਾਨ ਕਈ ਵਾਰ ਬੱਚਿਆਂ ਤੋਂ ਆਓ ਭਗਤ ਕਰਾਈ ਜਾਂਦੀ ਹੈ, ਇਸ ਦਾ ਮਤਲਬ ਇਹ ਨਹੀਂ ਕਿ ਬੱਚੇ ਵੇਟਰ ਬਣ ਜਾਂਦੇ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਬਿਲਕੁਲ ਅਖੋਤੀ ਕ੍ਰਾਂਤੀ ਹੈ ਜਿਸ ਤਹਿਤ ਸਿਰਫ ਕੰਧਾਂ ਤੇ ਕਲੀ ਕਰਕੇ ਅਤੇ ਪਖਾਨਿਆਂ ਦੀ ਰਿਪੇਅਰ ਨੂੰ ਕ੍ਰਾਂਤੀ ਦਾ ਨਾਮ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇੱਕ ਵੀ ਪੈਸਾ ਆਪਣੇ ਪੱਲਿਓਂ ਨਹੀਂ ਲਾਇਆ ਜਾ ਰਿਹਾ ਪਹਿਲਾਂ ਵੀ ਕੇਂਦਰ ਸਰਕਾਰਾ ਵੱਲੋਂ ਪੈਸੇ ਆਉਂਦੇ ਰਹੇ ਨੇ ਪਰ ਹੁਣ ਤਾਂ ਟੀਚਰ ਇਹਨਾਂ ਸਾਰਾ ਇਹ ਖਰਚਿਆਂ ਦਾ ਬੋਜ ਆਪਣੇ ਪੱਲਿਓਂ ਝੱਲ ਰਹੇ ਨੇ। ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਖਿਲਾਫ ਅੜੀਅਲ ਵਤੀਰਾ ਨਾ ਬਦਲਿਆ ਤਾਂ 10 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਅੰਦਰ ਝੰਡਾ ਮਾਰਚ ਕੱਢਿਆ ਜਾਵੇਗਾ।