ਮੋਗਾ ਪੁਲਿਸ ਦਾ ਫਰਜ਼ੀ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ/ ਸਖ਼ਸ਼ ਨੂੰ ਫਰਜ਼ੀਵਾੜੇ ਦੇ ਇਲਜ਼ਾਮਾਂ ਹੇਠ ਕੀਤਾ ਗ੍ਰਿਫ਼ਤਾਰ ਬਿਨਾਂ ਲਾਇਸੈਂਸ ਤੋਂ ਚਲਾਇਆ ਜਾ ਰਿਹਾ ਸੀ ਕੇਂਦਰ

0
5

ਮੋਗਾ ਪੁਲਿਸ ਨੇ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਕੇਂਦਰ ਤੇ ਛਾਪੇਮਾਰੀ ਕਰ ਕੇ ਇਕ ਸਖਸ਼ ਨੂੰ ਗ੍ਰਿਫਤਾਰ ਕੀਤਾ ਐ। ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਸ਼ਹਿਰ ਦੇ ਰਾਜੇਆਣਾ ਰੋਡ ਤੇ ਨਿਊ ਵੇ ਡਰੱਗ ਸੈਂਟਰ ਦੇ ਨਾਮ ਹੇਠ ਫਰਜੀ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਐ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਸੈਂਟਰ ਅੰਦਰ ਛਾਪੇਮਾਰੀ ਕੀਤੀ, ਜਿਸ ਦੌਰਾਨ ਸੈਂਟਰ ਦਾ ਮਾਲਕ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ। ਫੜੇ ਗਏ ਮੁਲਜਮ ਦੀ ਪਛਾਂ ਰਣਬੀਰ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਸੋਹਨਪਾਲ, ਹਰਿਆਣਾ ਵਜੋਂ ਹੋਈ ਐ। ਮੁਲਜਮ ਲੋਕਾਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਸੈਂਟਰ ਹੋਣ ਦਾ ਝਾਂਸਾ ਦੇ ਕੇ ਮਾਪਿਆਂ ਤੋਂ ਮੋਟੀ ਰਕਮ ਵਸੂਲਦਾ ਸੀ। ਛਾਪੇਮਾਰੀ ਦੌਰਾਨ ਸੈਂਟਰ ਵਿਚੋਂ 12 ਨੌਜਵਾਨ ਮੌਜੂਦ ਪਾਏ ਗਏ ਜਿਨ੍ਹਾਂ ਵਿਚੋਂ 8 ਮਾਪਿਆਂ ਹਵਾਲੇ ਕਰ ਦਿੱਤਾ ਗਿਆ ਐ ਜਦਕਿ 4 ਨੂੰ ਪੁਲਿਸ ਦੀ ਨਿਗਰਾਨੀ ਹੇਠ ਰੱਖਿਆ ਗਿਆ ਐ। ਪੁਲਿਸ ਨੇ ਸੈਂਟਰ ਅੰਦਰੋਂ ਕੁੱਝ ਗੋਲੀਆਂ ਵੀ ਬਰਾਮਦ ਕੀਤੀਆਂ ਨੇ ਪੁਲਿਸ ਨੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here