Uncategorized ਬਟਾਲਾ ਪੁਲਿਸ ਦਾ ਬਦਮਾਸ਼ਾਂ ਖਿਲਾਫ਼ ਵੱਡਾ ਐਕਸ਼ਨ/ ਡੇਢ ਘੰਟੇ ਦੇ ਆਪਰੇਸ਼ਨ ਤੋਂ ਬਾਅਦ 5 ਬਦਮਾਸ਼ ਕਾਬੂ/ ਸੀਆਈਏ ਸਟਾਫ ਇੰਚਾਰਜ ਦੀ ਰਹੀ ਅਹਿਮ ਭੂਮਿਕਾ By admin - May 4, 2025 0 4 Facebook Twitter Pinterest WhatsApp ਬਟਾਲਾ ਪੁਲਿਸ ਨੇ ਗੋਲੀਬਾਰੀ ਵਰਗੀਆਂ ਘਟਨਾਵਾਂ ਵਿਚ ਸ਼ਾਮਲ 5 ਬਦਮਾਸ਼ਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਡੇਢ ਘੰਟੇ ਦੇ ਔਖੇ ਆਪਰੇਸ਼ਨ ਤੋਂ ਬਾਅਦ ਮੁਲਜਮਾਂ ਨੂੰ ਕਾਬੂ ਕੀਤਾ ਐ। ਇਸ ਆਪਰੇਸ਼ਨ ਵਿਚ ਸੀਆਈਏ ਸਟਾਫ ਦੇ ਇੰਚਾਰਜ ਸੁਖਰਾਜ ਸਿੰਘ ਦੀ ਵਿਸ਼ੇਸ਼ ਭੂਮਿਕਾ ਰਹੀ। ਪੁਲਿਸ ਟੀਮ ਘਰਾਂ ਦੀਆਂ ਛੱਤਾਂ ਤੋਂ ਦੀ ਹੁੰਦੀ ਹੋਈ ਮੁਲਜਮਾਂ ਤਕ ਪਹੁੰਚੀ, ਜਿੱਥੇ ਇਨ੍ਹਾਂ ਨੇ ਇਕ ਘਰ ਅੰਦਰ ਸ਼ਰਨ ਲਈ ਹੋਈ ਸੀ। 25 ਤੋਂ 30 ਮੈਂਬਰਾਂ ਵਾਲੀ ਇਸ ਪੁਲਿਸ ਟੀਮ ਨੇ ਪਹਿਲਾਂ ਇਕ ਘਰ ਦੀ ਘੇਰਾਬੰਦੀ ਕੀਤੀ ਅਤੇ ਫਿਰ ਘਰਾਂ ਦੀਆਂ ਛੱਤਾਂ ਰਾਹੀਂ ਜਾ ਕੇ ਬਦਮਾਸ਼ਾਂ ਨੂੰ ਘਰ ਅੰਦਰ ਜਾ ਕੇ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਪਹਿਲਾਂ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ, ਜਿਸ ਤੋਂ ਬਾਅਦ ਉਸ ਦੇ ਚਾਰ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਗੋਲੀਬਾਰੀ ਵਰਗੀਆਂ ਘਟਨਾਵਾਂ ਵਿਚ ਸ਼ਾਮਲ ਕੁੱਝ ਲੋਕ ਬਟਾਲਾ ਦੇ ਠਠੀਯਾਰਾਂ ਮੁਹੱਲੇ ਵਿਚ ਇਕ ਘਰ ਅੰਦਰ ਛਿੱਪੇ ਹੋਏ ਨੇ। ਇਸ ਤੋਂ ਬਾਅਦ ਸੀਆਈਏ ਸਟਾਫ ਦੀ ਮਦਦ ਨਾਲ ਪੁਲਿਸ ਨੇ ਉਕਤ ਘਰ ਦੀ ਘੇਰਾਬੰਦੀ ਕਰ ਕੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਮੁਲਜਮ ਪਿਛਲੇ ਦਿਨੀਂ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਸ਼ਾਮਲ ਦੱਸੇ ਜਾ ਰਹੇ ਨੇ। ਪੁਲਿਸ ਵੱਲੋਂ ਮੁਲਜਮਾਂ ਦੀ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।