Uncategorized ਫਾਜਿਲਕਾ ’ਚ ਜੂਸ ਵਿਕਰੇਤਾ ਨੇ ਲਾਇਆ ਮੁਫਤ ਜੂਸ ਦਾ ਲੰਗਰ/ ਯੂਸ ਵੇਚ ਕੇ ਤਿੰਨੇ ਬੱਚੇ ਪੜ੍ਹਾ-ਲਿਖਾ ਕੇ ਬਣਾਏ ਸਰਕਾਰੀ ਮੁਲਾਜ਼ਮ/ ਗ੍ਰਾਹਕਾਂ ਦਾ ਮੁਫਤ ਜੂਸ ਪਿਲਾ ਕੀਤਾ ਸ਼ੁਕਰਾਨਾ By admin - May 4, 2025 0 9 Facebook Twitter Pinterest WhatsApp ਕਹਿੰਦੇ ਨੇ, ਜਿਸ ਇਨਸਾਨ ਕੋਲ ਸਬਰ-ਸੰਤੋਖ ਰੂਪੀ ਪੂੰਜੀ ਹੁੰਦੀ ਐ, ਉਸ ਦੇ ਸਾਰੇ ਕਾਰਜ ਆਪਣੇ ਆਪ ਹੀ ਰਾਸ ਹੁੰਦੇ ਜਾਂਦੇ ਨੇ। ਕੁੱਝ ਅਜਿਹਾ ਹੀ ਵਾਪਰਿਆ ਐ ਫਾਜਿਲਕਾ ਵਾਸੀ ਇਕ ਸਖਸ ਨਾਲ, ਜਿਸ ਨੇ ਜੂਸ ਦੀ ਇਕ ਛੋਟੀ ਜਿਹੀ ਰੇਹੜੀ ਦੀ ਕਮਾਈ ਨਾਲ ਪਹਿਲਾਂ ਆਪਣੇ ਬੱਚਿਆਂ ਦਾ ਪਾਲਣ–ਪੋਸ਼ਣ ਕੀਤਾ ਅਤੇ ਹੁਣ ਜਦੋਂ ਉਸ ਦੇ ਬੱਚੇ ਪੜ੍ਹ ਲਿਖ ਕੇ ਚੰਗੀਆਂ ਨੌਕਰੀਆਂ ’ਤੇ ਲੱਗ ਗਏ ਨੇ ਤਾਂ ਉਸ ਨੇ ਆਪਣੇ ਗ੍ਰਾਹਕਾਂ ਦਾ ਮੁਫਤ ਜੂਸ ਦਾ ਲੰਗਰ ਲਾ ਕੇ ਸ਼ੁਕਰਾਨ ਕੀਤਾ ਐ। ਫਾਜਿਲਕਾ ਦੇ ਸਲੇਮ ਸ਼ਾਹ ਰੋਡ ਤੇ ਇਕ ਹਸਪਤਾਲ ਦੇ ਬਾਹਰ ਜੂਸ ਦੀ ਰੇਹੜੀ ਲਾਉਣ ਵਾਲੇ ਗੁਰਨਾਮ ਸਿੰਘ ਦਾ ਕਹਿਣਾ ਐ ਕਿ ਉਸ ਕੋਲ ਅੱਜ ਜੋ ਕੁੱਝ ਵੀ ਐ, ਉਹ ਇਸ ਜੂਸ ਦੀ ਕਮਾਈ ਨਾਲ ਹੀ ਬਣਿਆ ਐ। ਉਸ ਦੇ ਤਿੰਨੇ ਬੱਚੇ ਪੜ੍ਹ-ਲਿਖ ਕੇ ਨੌਕਰੀਆਂ ’ਤੇ ਲੱਗ ਗਏ ਨੇ ਅਤੇ ਉਸ ਨੇ ਪ੍ਰਮਾਤਮਾ ਤੋਂ ਇਹੋ ਕੁੱਝ ਹੀ ਮੰਗਿਆ ਸੀ। ਉਸ ਨੇ ਕਿਹਾ ਕਿ ਉਸ ਨੇ ਪਰਮਾਤਮਾ ਅੱਗੇ ਕਦੇ ਵੀ ਕਾਰਾਂ ਕੋਠੀਆਂ ਦੀ ਮੰਗ ਨਹੀਂ ਰੱਖੀ ਅਤੇ ਬੱਚਿਆਂ ਦੀ ਸਫਲਤਾ ਦੀ ਕਾਮਨਾ ਹੀ ਕੀਤੀ ਸੀ, ਜੋ ਹੁਣ ਪੂਰੀ ਹੋ ਚੁੱਕੀ ਐ, ਜਿਸ ਦੇ ਚਲਦਿਆਂ ਉਸ ਨੇ ਮੁਫਤ ਜੂਸ ਦਾ ਲੰਗਰ ਲਾ ਕੇ ਆਪਣੇ ਗ੍ਰਾਹਕਾਂ ਦਾ ਸ਼ੁਕਰਾਨਾ ਕੀਤਾ ਐ।