ਦਿੱਲੀ ’ਚ ਪੀਐਮ ਮੋਦੀ ਨੂੰ ਮਿਲੇ ਜੰਮੂ-ਕਸ਼ਮੀਰ ਤੇ ਸੀਐਮ ਉਮਰ ਅਬਦੁੱਲਾ/ ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਪਹਿਲੀ ਮਿਲਣੀ/ ਅਤਿਵਾਦੀ ਹਮਲੇ ਤੋਂ ਬਾਅਦ ਵਾਦੀ ਦੇ ਹਾਲਾਤਾਂ ਬਾਰੇ ਕੀਤੀ ਚਰਚਾ

0
6

ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬੀਤੇ ਦਿਨ ਦਿੱਲੀ ਵਿਖੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਪਹਿਲਗਾਮ ਹਮਲੇ ਤੋਂ ਬਾਅਦ ਦੋਵੇਂ ਆਗੂਆਂ ਵਿਚਾਲੇ ਪਹਿਲੀ ਮਿਲਣੀ ਐ ਅਤੇ ਦੋਵੇਂ ਆਗੂਆਂ ਵਿਚਾਲੇ ਵਾਦੀ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਹੋਈ। ਦੱਸਣਯੋਗ ਐ ਕਿ 22 ਅਪਰੈਲ ਨੂੰ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਦੌਰਾਨ 26 ਸੈਲਾਨੀ ਮਾਰੇ ਗਏ ਸਨ, ਜਿਸ ਤੋਂ ਬਾਅਦ ਲੋਕਾਂ ਅੰਦਰ ਕਾਫੀ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਵੱਲੋਂ ਅਤਿਵਾਦੀਆਂ ਕਾਰਵਾਈਆਂ ਨੂੰ ਹੱਲਾਸ਼ੇਰੀ ਦੇਣ ਬਦਲੇ ਗੁਆਢੀ ਮੁਲਕ ਪਾਕਿਸਤਾਨ ਸਬਕ ਸਿਖਾਉਣ ਦੀ ਮੰਗ ਵੀ ਉਠ ਰਹੀ ਐ। ਮੰਨਿਆ ਜਾ ਰਿਹਾ ਹੈ ਕਿ ਉਮਰ ਨੇ ਪ੍ਰਧਾਨ ਮੰਤਰੀ ਨਾਲ ਘਾਟੀ ਦੀ ਮੌਜੂਦਾ ਸਥਿਤੀ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਚਰਚਾ ਕੀਤੀ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਭ ਦੀਆਂ ਨਜ਼ਰਾਂ ਕਸ਼ਮੀਰ ਦੇ ਹਾਲਾਤ ’ਤੇ ਨੇ ਅਤੇ ਲੋਕ ਸਰਕਾਰ ਦੇ ਅਗਲੇ ਕਦਮਾਂ ਵੱਲ ਵੇਖ ਰਹੇ ਨੇ। ਭਾਵੇਂ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੀ ਰਣਨੀਤਕ ਘੇਰਾਬੰਦੀ ਲਗਾਤਾਰ ਜਾਰੀ ਐ, ਜਿਸ ਦੇ ਚਲਦਿਆਂ ਭਾਰਤ ਸਰਕਾਰ ਨੇ ਸਿੰਧੂ ਸਮਝੌਤਾ ਰੱਦ ਕਰਨ ਸਮੇਤ ਕਈ ਸਖ਼ਤ ਫ਼ੈਸਲੇ ਲਏ ਨੇ। ਭਾਰਤ ਹੋਰ ਕੀ ਸਖ਼ਤ ਕਦਮ ਚੁੱਕੇਗਾ, ਇਸ ਨੂੰ ਲੈ ਕੇ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਪਰ ਇਸ ਵਿਚਕਾਰ ਉਮਰ ਅਬਦੁੱਲਾ ਨੇ ਘਾਟੀ ਵੱਲੋਂ ਸਰਕਾਰ ਨੂੰ ਸਕਾਰਾਤਮਕ ਸੰਦੇਸ਼ ਦਿੱਤਾ ਹੈ। ਦੋਵੇਂ ਆਗੂਆਂ ਵਿਚਾਲੇ ਕੀ ਗੱਲਬਾਤ ਹੋਈ, ਇਸ ਦੀ ਭਾਵੇਂ ਅਧਿਕਾਰਤ ਤੌਰ ਤੇ ਜਾਣਕਾਰੀ ਬਾਹਰ ਨਹੀਂ ਆਈ ਐ ਪਰ ਪਰ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪ੍ਰਧਾਨ ਮੰਤਰੀ ਨੂੰ ਹਮਲੇ ਤੋਂ ਬਾਅਦ ਵਾਦੀ ਦੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਐ।

LEAVE A REPLY

Please enter your comment!
Please enter your name here