Uncategorized ਗੁਰਦਾਸਪੁਰ ਨਾਲ ਸਬੰਧਤ ਵਿਦਿਆਰਥੀ ਵੱਲੋਂ ਬਿਹਾਰ ’ਚ ਖੁਦਕੁਸ਼ੀ/ ਐਮਬੀਬੀਐਸ ਦੀ ਕਰ ਰਿਹਾ ਸੀ ਪੜ੍ਹਾਈ, ਹੋਸਟਲ ’ਚੋਂ ਮਿਲੀ ਲਾਸ਼/ ਪੜ੍ਹਾਈ ਕਾਰਨ ਪ੍ਰੇਸ਼ਾਨ ਹੋਣ ਦਾ ਸ਼ੱਕ, ਪਰਿਵਾਰ ਦਾ ਰੋ ਰੋ ਬੂਰਾ ਹਾਲ By admin - May 4, 2025 0 6 Facebook Twitter Pinterest WhatsApp ਬਿਹਾਰ ਵਿੱਚ ਪੰਜਾਬ ਦੇ ਇੱਕ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬਿਹਾਰ ਦੇ ਕਿਸ਼ਨਗੰਜ ਦੇ ਐਮਜੀਐਮ ਮੈਡੀਕਲ ਕਾਲਜ ਵਿੱਚ ਵਾਪਰੀ, ਜਿੱਥੇ ਐਮਬੀਬੀਐਸ ਦੇ ਪਹਿਲੇ ਸਾਲ ਦੇ ਵਿਦਿਆਰਥੀ ਸਹਿਜਵੀਰ ਸਿੰਘ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਸਹਿਜਵੀਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਾਣੀਆ ਦਾ ਰਹਿਣ ਵਾਲਾ ਸੀ। ਵਿਦਿਆਰਥੀਆਂ ਦੇ ਦੱਸਣ ਮੁਤਾਬਕ ਉਹ ਪੜ੍ਹਾਈ ਕਾਰਨ ਤਣਾਅ ਵਿਚ ਸੀ। ਘਟਨਾ ਦਾ ਪਤਾ ਚੱਲਣ ਬਾਅਦ ਸਾਥੀ ਵਿਦਿਆਰਥੀ ਸਹਿਜਵੀਰ ਨੂੰ ਫੰਦੇ ਤੋਂ ਲਾਹ ਕੇ ਮੈਡੀਕਲ ਕਾਲਜ ਲੈ ਗਏ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਜਦੋਂ ਸਹਿਜਵੀਰ ਦੁਪਹਿਰ ਤਕ ਕਮਰੇ ਚੋਂ ਬਾਹਰ ਨਹੀਂ ਆਇਆ ਤਾਂ ਸਾਥੀ ਵਿਦਿਆਰਥੀਆਂ ਨੇ ਕਮਰੇ ਅੰਦਰ ਜਾ ਕੇ ਵੇਖਿਆ ਤਾਂ ਉਸ ਦੀ ਲਾਸ਼ ਕਮਰੇ ਅੰਦਰ ਲਟਕਦੀ ਹਾਲਤ ਵਿਚ ਮਿਲੀ। ਕਾਲਜ ਦੇ ਸੂਤਰਾਂ ਅਨੁਸਾਰ, ਐਮਬੀਬੀਐਸ ਪਹਿਲੇ ਸਾਲ ਦੇ ਵਿਦਿਆਰਥੀ ਨੇ ਕੁਝ ਦਿਨ ਪਹਿਲਾਂ ਮੈਡੀਕਲ ਕਾਲਜ ਵਿੱਚ ਦਾਖਲਾ ਲਿਆ ਸੀ ਪਰ ਉਸਨੂੰ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਸੀ। ਉਹ ਆਪਣੀ ਪੜ੍ਹਾਈ ਬਾਰੇ ਬਹੁਤ ਚਿੰਤਤ ਸੀ, ਇਸੇ ਦੇ ਚਲਦਿਆਂ ਵਿਦਿਆਰਥੀ ਵੱਲੋਂ ਖੌਫਨਾਕ ਕਦਮ ਚੁੱਕਣ ਦੇ ਸ਼ੱਕ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।