Uncategorized ਅੰਮ੍ਰਿਤਸਰ ’ਚ ਰੇਹੜੀ ਤੇ ਆਟੋ ਚਾਲਕ ਵਿਚਾਲੇ ਖੂਨੀ ਝੜਪ/ ਰੇਹੜੀ ਚਾਲਕ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ/ ਆਟੋ ਚਾਲਕ ਦਾ ਵੱਢਿਆ ਗੁੱਟ, ਪੁਲਿਸ ਕਰ ਰਹੀ ਜਾਂਚ By admin - May 4, 2025 0 9 Facebook Twitter Pinterest WhatsApp ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਾਲਾ ਬਾਗ ਨੇੜੇ ਹਾਲਾਤ ਇਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਇੱਥੇ ਇਕ ਰੇਹੜੀ ਚਾਲਕ ਤੇ ਆਟੋ ਚਾਲਕ ਵਿਚਾਲੇ ਖੂਨੀ ਝੜਪ ਹੋ ਗਈ। ਜਾਣਕਾਰੀ ਅਨੁਸਾਰ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ ਸੀ ਜੋ ਬਾਅਦ ਵਿਚ ਐਨਾ ਭਿਆਨਕ ਰੂਪ ਅਖਤਿਆਰ ਕਰ ਗਈ ਕਿ ਰੇਹੜੀ ਚਾਲਕ ਨੇ ਗੁੱਸੇ ਵਿਚ ਆਟੋ ਚਾਲਕ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਆਟੋ ਚਾਲਕ ਦਾ ਗੁੱਟ ਵੱਢਿਆ ਗਿਆ ਜੋ ਬਾਂਹ ਨਾਲੋਂ ਵੱਖ ਹੋ ਗਿਆ ਸੀ। ਇਸੇ ਦੌਰਾਨ ਮੌਕੇ ਤੇ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਵਿਚ ਆਟੋ ਰਿਕਸ਼ਾ ਚਾਲਕ ਆਪਣਾ ਗੁੱਟ ਹੱਥ ਵਿਚ ਫੜ ਕੇ ਤੁਰਿਆ ਆਉਂਦਾ ਦਿਖਾਈ ਦੇ ਰਿਹਾ ਐ। ਮੌਕੇ ਤੇ ਮੌਜੂਦ ਲੋਕਾਂ ਨੇ ਆਟੋ ਚਾਲਕ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ। ਆਟੋ ਰਿਕਸ਼ਾ ਚਾਲਕ ਦੀ ਪਛਾਣ ਰਾਜਿੰਦਰ ਸਿੰਘ ਵਜੋਂ ਹੋਈ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਹਮਲਾਵਰ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਐ। ਮੁਲਜਮ ਸ਼ਹੀਦ ਉਧਮ ਸਿੰਘ ਨਗਰ ਦਾ ਵਾਸੀ ਦੱਸਿਆ ਜਾ ਰਿਹਾ ਐ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।