Uncategorized ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ’ਚ ਲੋਕਾਂ ਨੂੰ ਨਹੀਂ ਐ ਜੰਗ ਦਾ ਡਰ/ ਆਮ ਵਾਂਗ ਕੰਮਾਂ ਕਾਰਾਂ ’ਚ ਰੁੱਝੇ ਦਿਖਾਈ ਦਿੱਤੇ ਲੋਕ/ ਕਿਹਾ, ਫੌਜ ਦੇ ਮੋਢੇ ਨਾਲ ਮੋਢਾ ਜੋੜ ਕੇ ਕਰਾਂਗੇ ਹਾਲਾਤ ਦਾ ਸਾਹਮਣਾ By admin - May 3, 2025 0 4 Facebook Twitter Pinterest WhatsApp ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਲੱਗਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਐ। ਖਾਸ ਕਰ ਕੇ ਸਰਹੱਦੀ ਜ਼ਿਲ੍ਹਿਆਂ ਅੰਦਰ ਲੋਕਾਂ ਚ ਸਹਿਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ…ਗੱਲ ਜੇਕਰ ਸਰਹੱਦੀ ਜ਼ਿਲ੍ਹਾ ਫਿਰੋਜਪੁਰ ਦੇ ਸਰਹੱਦੀ ਪਿੰਡਾਂ ਦੀ ਕੀਤੀ ਜਾਵੇ ਤਾਂ ਇੱਥੇ ਅਜਿਹੀਆਂ ਖਬਰਾਂ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਮੀਡੀਆ ਦੀ ਟੀਮ ਨੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ, ਜਿਸ ਦੌਰਾਨ ਪਿੰਡਾਂ ਦੇ ਲੋਕ ਆਮ ਵਾਂਗ ਖੇਤਾਂ ਵਿਚ ਕੰਮ ਕਰਦੇ ਦਿਖਾਈ ਦਿੱਤੇ। ਲੋਕਾਂ ਨੇ ਸ਼ੋਸ਼ਲ ਮੀਡੀਆ ’ਤੇ ਵਾਇਰਲ ਚਰਚਾਵਾਂ ਬਾਰੇ ਕਿਹਾ ਕਿ ਕੁੱਝ ਲੋਕ ਬਿਨਾਂ ਮਤਲਬ ਤੋਂ ਅਜਿਹੀਆਂ ਚਰਚਾਵਾਂ ਚਲਾ ਰਹੇ ਨੇ ਜਦਕਿ ਇੱਥੇ ਲੋਕ ਬਿਨਾਂ ਕਿਸੇ ਡਰ ਦੇ ਆਪਣੇ ਰੋਟੀਨ ਦੇ ਕੰਮਾਂ ਵਿਚ ਲੱਗੇ ਹੋਏ ਨੇ। ਕੁੱਝ ਲੋਕਾਂ ਦੇ ਸੁਰੱਖਿਆ ਥਾਵਾਂ ਵੱਲ ਜਾਣ ਦੀਆਂ ਖਬਰਾਂ ਬਾਰੇ ਉਨ੍ਹਾਂ ਕਿਹਾ ਕਿ ਕੇਵਲ ਕੰਡਿਆਲੀ ਤਾਰ ਪਾਰਲੇ ਲੋਕਾਂ ਨੂੰ ਛੇਤੀ ਕੰਮ ਨਿਬੇੜਣ ਬਾਰੇ ਕਿਹਾ ਗਿਆ ਸੀ ਅਤੇ ਕੋਈ ਵੀ ਪਰਿਵਾਰ ਘਰ ਛੱਡ ਕੇ ਨਹੀਂ ਗਿਆ। ਜੰਗ ਤੋਂ ਡਰ ਬਾਰੇ ਪੁੱਛੇ ਜਾਣ ਤੇ ਲੋਕਾਂ ਨੇ ਕਿਹਾ ਕਿ ਉਹ ਜੰਗ ਲੱਗਣ ਦੀ ਸੂਰਤ ਵਿਚ ਘਰ ਛੱਡ ਕੇ ਨਹੀਂ ਜਾਣਗੇ ਅਤੇ ਇੱਥੇ ਰਹਿ ਕੇ ਫੌਜ ਦੇ ਮੋਢੇ ਨਾਲ ਮੋਢਾ ਜੋੜ ਕੇ ਹਾਲਾਤਾਂ ਦਾ ਸਾਹਮਣਾ ਕਰਨਗੇ।