Uncategorized ਪਾਣੀਆਂ ਦੇ ਮੁੱਦੇ ਨੂੰ ਲੈ ਕੇ ਐਸਜੀਪੀਸੀ ਮੈਂਬਰ ਗਰੇਵਾਲ ਦਾ ਵੱਡਾ ਬਿਆਨ/ ਸਿਆਸੀ ਪਾਰਟੀਆਂ ਦੇ ਲਾਏ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਇਲਜ਼ਾਮ/ ਕਿਹਾ, ਸਾਜ਼ਿਸ਼ ਤਹਿਤ ਪੀਣ ਵਾਲਾ ਪਾਣੀ ਰੋਕਣ ਬਾਰੇ ਹੋ ਰਿਹਾ ਪ੍ਰੋਪੇਗੰਡਾ By admin - May 3, 2025 0 6 Facebook Twitter Pinterest WhatsApp ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਿਆਸੀ ਧਿਰਾਂ ਦੇ ਬਿਆਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਐ। ਇਸੇ ਦੌਰਾਨ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਨੇ ਬਿਆਨ ਜਾਰੀ ਕਰਦਿਆਂ ਸਿਆਸੀ ਧਿਰਾਂ ਨੂੰ ਘੇਰਿਆ ਐ। ਸਿਆਸੀ ਆਗੂਆਂ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਇਲਜ਼ਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬ ਨੂੰ ਪੀਣ ਵਾਲਾ ਪਾਣੀ ਦੇਣ ਤੋਂ ਮੁਨਕਰ ਹੋਣ ਦੇ ਇਲਜਾਮ ਲਾਏ ਜਾ ਰਹੇ ਨੇ ਜੋ ਬਿਲਕੁਲ ਗਲਤ ਐ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਮਨਸ਼ਾ ਨਾਲ ਕੀਤਾ ਜਾ ਰਿਹਾ ਐ, ਜਦਕਿ ਪੰਜਾਬੀਆਂ ਦਾ ਸੁਭਾਅ ਪਿਆਸਿਆਂ ਪਾਣੀ ਪਿਲਾਉਣ ਦਾ ਐ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ਤੇ ਕਾਬਜ ਧਿਰ ਵੀ ਵਿਰੋਧੀ ਸਿਆਸੀ ਪਾਰਟੀਆਂ ਦੀ ਤਰਜ ਤੇ ਪੰਜਾਬੀਆਂ ਨਾਲ ਧੋਖਾ ਕਰ ਰਹੀ ਐ। ਉਨ੍ਹਾਂ ਕਿਹਾ ਕਿ ਜਿਹੜੇ ਪਾਣੀ ਦੀ ਗੱਲ ਕੀਤੀ ਜਾ ਰਹੀ ਐ, ਉਹ ਮਈ ਤੋਂ ਮਈ ਮਹੀਨੇ ਤਕ ਦਿੱਤੇ ਜਾਣ ਵਾਲੇ ਪਾਣੀ ਬਾਰੇ ਐ ਜੋ ਪਹਿਲਾਂ ਹੀ ਦਿੱਤਾ ਜਾ ਚੁੱਕਾ ਐ ਪਰ ਹਰਿਆਣਾ ਸਰਕਾਰ ਜਾਣਬੁਝ ਕੇ ਪੀਣ ਵਾਲਾ ਪਾਣੀ ਨਾ ਦੇਣ ਦਾ ਪ੍ਰਚਾਰ ਕਰ ਰਹੀ ਐ, ਜੋ ਗਲਤ ਐ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਅਜਿਹੇ ਗੁਮਰਾਹਕੁੰਨ ਪ੍ਰਚਾਰ ਬਾਰੇ ਸੁਚੇਤ ਹੋਣਾ ਚਾਹੀਦਾ ਐ ਤਾਂ ਜੋ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਦੀ ਪਛਾਣ ਹੋ ਸਕੇ।