Uncategorized ਪਟਿਆਲਾ ’ਚ ਨੰਗਾ ਹੋਇਆ ਪੁਲਿਸ ਦਾ ਕਰੂਪ ਚਿਹਰਾ/ ਛੋਟਾ ਹਾਥੀ ਚਾਲਕ ਨੂੰ ਸੜਕ ’ਤੇ ਪਟਕਣ ਦੀ ਵੀਡੀਓ ਵਾਇਰਲ/ ਵਿਭਾਗ ਨੇ ਮੁਲਾਜ਼ਮ ਖਿਲਾਫ਼ ਕਾਰਵਾਈ ਕੀਤੀ ਸ਼ੁਰੂ By admin - May 3, 2025 0 10 Facebook Twitter Pinterest WhatsApp ਪੰਜਾਬ ਪੁਲਿਸ ਅਕਸਰ ਹੀ ਆਪਣੇ ਕਾਰਨਾਮਿਆਂ ਕਾਰਨ ਸੁਰਖੀਆਂ ਵਿਚ ਰਹਿੰਦੀ ਐ। ਅਜਿਹਾ ਹੀ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਐ, ਜਿੱਥੇ ਇਕ ਸਾਦੀ ਪੁਲਿਸ ਮੁਲਾਜਮ ਛੋਟਾ ਹਾਥੀ ਚਾਲਕ ਨਾਲ ਪਹਿਲਾਂ ਹੱਥੋਪਾਈ ਕਰਦਾ ਐ ਅਤੇ ਫਿਰ ਉਸ ਨੂੰ ਗੱਡੀ ਅੰਦਰੋਂ ਫੜ ਕੇ ਸੜਕ ਤੇ ਪਟਕਦਾ ਦਿਖਾਈ ਦੇ ਰਿਹਾ ਐ। ਇਸੇ ਦੌਰਾਨ ਕਿਸੇ ਰਾਹਗੀਰ ਨੇ ਸਾਰੇ ਘਟਨਾਕਰਮ ਦੀ ਵੀਡੀਓ ਬਣਾ ਲਈ, ਜੋ ਸ਼ੋਸ਼ਲ ਮੀਡੀਆਂ ਤੇ ਤੇਜ਼ ਨਾਲ ਵਾਇਰਲ ਹੋ ਰਹੀ ਐ। ਵੀਡੀਓ ਵਿਚ ਇਕ ਸਾਦੀ ਵਰਦੀ ਵਾਲਾ ਪੁਲਿਸ ਮੁਲਜ਼ਮ ਛੋਟਾ ਹਾਥੀ ਚਾਲਕ ਨੂੰ ਗਲਮੇ ਤੋਂ ਫੜ ਕੇ ਸੜਕ ਤੇ ਪਟਕਦਾ ਦਿਖਾਈ ਦੇ ਰਿਹਾ ਐ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿਚ ਆਏ ਪੁਲਿਸ ਵਿਭਾਗ ਨੇ ਪੁਲਿਸ ਮੁਲਾਜ਼ਮ ਖਿਲਾਫ ਵਿਭਾਗ ਕਾਰਵਾਈ ਸ਼ੁਰੂ ਕਰ ਦਿੱਤੀ ਐ। ਸਥਾਨਕ ਪੁਲਿਸ ਦੇ ਦੱਸਣ ਮੁਤਾਬਕ ਮਾਮਲਾ ਦੋ ਵਾਹਨਾਂ ਦੀ ਆਪਸੀ ਟੱਕਰ ਦਾ ਐ, ਜਿਸ ਦਾ ਦੋਵੇਂ ਧਿਰਾਂ ਵਿਚਾਲੇ ਰਾਜੀਨਾਮਾ ਵੀ ਹੋ ਗਿਆ ਸੀ ਪਰ ਪੁਲਿਸ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਪਣੇ ਮੁਲਾਜਮ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਐ।