Uncategorized ਤਰਨ ਤਾਰਨ ’ਚ ਸਵੇਰ-ਸਾਰ ਸਾਬਕਾ ਫੌਜੀ ਦਾ ਬੇਰਹਿਮੀ ਕਤਲ/ ਪਿੰਡ ਦੁੱਬਲੀ ’ਚ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ/ ਵਾਰਦਾਤ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - May 3, 2025 0 5 Facebook Twitter Pinterest WhatsApp ਪੰਜਾਬ ਅੰਦਰ ਕਤਲ ਅਤੇ ਗੋਲੀਆਂ ਚੱਲਣ ਵਰਗੀਆਂ ਘਟਨਾਵਾਂ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਐ। ਅਜਿਹੀ ਹੀ ਘਟਨਾ ਤਰਨ ਤਾਰਨ ਤੋਂ ਸਾਹਮਣੇ ਆਈ ਐ, ਜਿੱਥੇ ਅਣਪਛਾਤੇ ਮੋਟਰ ਸਾਈਕਲ ਸਵਾਰ ਨੇ ਦੁਕਾਨ ਅੰਦਰ ਬੈਠੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਵੇਰੇ 7 ਵਜੇ ਦੀ ਐ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਨਾਮ ਦਾ ਸਾਬਕਾ ਫੌਜੀ ਆਪਣੀ ਦੁਕਾਨ ਅੰਦਰ ਬੈਠਾ ਹੋਇਆ ਸੀ ਕਿ ਇਸੇ ਦੌਰਾਨ ਇਕ ਮੋਟਰ ਸਾਈਕਲ ਸਵਾਰ ਬਾਹਰ ਮੋਟਰ ਸਾਈਕਲ ਖੜ੍ਹਾ ਕਰ ਕੇ ਦੁਕਾਨ ਅੰਦਰ ਆਇਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋ ਗਿਆ। ਹਮਲਾਵਰ ਨੇ ਤਿੰਨ ਰੌਂਦ ਫਾਇਰ ਕੀਤੇ ਜੋ ਸਿੱਧੇ ਜਸਵੰਤ ਸਿੰਘ ਦੀ ਛਾਤੀ ਵਿਚ ਲੱਗੇ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰਕ ਸੂਤਰਾਂ ਮੁਤਾਬਕ ਮ੍ਰਿਤਕ ਨੂੰ ਕਾਫੀ ਸਮੇਂ ਤੋਂ ਗੈਂਗਸਟਰਾਂ ਦੀਆਂ ਫਿਰੌਤੀ ਲਈ ਧਮਕੀਆਂ ਆ ਰਹੀਆਂ ਸੀ। ਇਸ ਵਾਰਦਾਤ ਨੂੰ ਫਿਰੌਤੀ ਲਈ ਕਤਲ ਮੰਨਿਆ ਜਾ ਰਿਹਾ ਐ। ਦੱਸਣਯੋਗ ਐ ਕਿ ਫੌਜ ਵਿਚੋਂ ਸੇਵਾਮੁਕਤੀ ਤੋਂ ਬਾਅਦ ਜਸਵੰਤ ਸਿੰਘ ਆੜਤ ਦੇ ਕੰਮ ਦੇ ਨਾਲ ਨਾਲ ਪਿੰਡ ਵਿਚ ਇਕ ਖੇਤੀ ਸਟੋਰ ਚਲਾ ਰਿਹਾ ਸੀ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।