Uncategorized ਅੰਮ੍ਰਿਤਸਰ ਐਕਸਾਈਜ਼ ਵਿਭਾਗ ਦੀ ਸ਼ਰਾਬ ਕਾਰੋਬਾਰੀ ਖਿਲਾਫ਼ ਕਾਰਵਾਈ/ ਦੋ ਦਿਨਾਂ ਲਈ ਸੀਲ ਕੀਤੇ ਜੈਂਤੀਪੁਰੀਆ ਗਰੁੱਪ ਦੇ ਅਨੇਕਾਂ ਠੇਕੇ/ ਗਰੁੱਪ ਨੇ ਲਾਏ ਗੰਭੀਰ ਇਲਜ਼ਾਮ, ਵਿਭਾਗ ਨੇ ਦੋਸ਼ ਨਕਾਰੇ By admin - May 3, 2025 0 10 Facebook Twitter Pinterest WhatsApp ਅੰਮ੍ਰਿਤਸਰ ਚ ਐਕਸਾਈਜ਼ ਵਿਭਾਗ ਨੇ ਜ਼ਿਲ੍ਹੇ ਦੇ ਪ੍ਰਸਿੱਧ ਸ਼ਰਾਬ ਕਾਰੋਬਾਰੀ ਅਦਾਰੇ ਖਿਲਾਫ ਵੱਡੀ ਕਾਰਵਾਈ ਕੀਤੀ ਐ। ਵਿਭਾਗ ਨੇ ਪੁਲਿਸ ਦੀ ਮਦਦ ਨਾਲ ਆਰਕੇ ਇੰਟਰਪ੍ਰਾਈਜ਼ਰ ਨਾਮ ਦੇ ਸ਼ਰਾਬ ਕਾਰੋਬਾਰੀ ਗਰੁੱਪ ਦੇ ਠੇਕਿਆਂ ਨੂੰ ਦੇ ਦਿਨਾਂ ਲਈ ਸੀਲ ਕਰ ਦਿੱਤਾ ਐ। ਵਿਭਾਗ ਦੇ ਅਧਿਕਾਰੀਆਂ ਦੱਸਣ ਮੁਤਾਬਕ ਇਹ ਕਾਰਵਾਈ ਐਕਸਾਈਜ਼ ਵਿਭਾਗ ਦੇ ਕਾਨੂੰਨਾਂ ਦੀ ਉਲੰਘਣਾ ਕਾਰਨ ਕੀਤੀ ਗਈ ਐ। ਦੂਜੇ ਪਾਸੇ ਸ਼ਰਾਬ ਕਾਰੋਬਾਰੀਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਪਣਾ ਪੱਖ ਮੀਡੀਆ ਸਾਹਮਣੇ ਰੱਖਿਆ ਐ। ਗਰੁੱਪ ਦੇ ਆਗੂਆਂ ਨੇ ਕਿਹਾ ਕ ਉਨ੍ਹਾਂ ਵੱਲੋਂ ਸਰਕਾਰ ਦੀਆਂ ਨੀਤੀਆਂ ਮੁਤਾਬਕ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਐ ਪਰ ਐਕਸਾਈਜ਼ ਵਿਭਾਗ ਦੇ ਕੁੱਝ ਅਧਿਕਾਰੀ ਸਾਡੇ ਤੇ ਵੱਧ ਰੇਟ ਤੇ ਸ਼ਰਾਬ ਵੇਚਣ ਲਈ ਦਬਾਅ ਬਣਾ ਰਹੇ ਨੇ ਜਦਕਿ ਅਸੀਂ ਸਰਕਾਰ ਦੁਆਰਾ ਜਾਰੀ ਲਿਸਟ ਮੁਤਾਬਕ ਗੀ ਸ਼ਰਾਬ ਸੇਲ ਕਰ ਰਹੇ ਹਾਂ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਆਏ ਹਾਂ, ਸਾਡਾ ਠੇਕੇ ਬੰਦ ਕਰਨ ਨਾਲ ਕੋਈ ਸਬੰਧ ਨਹੀਂ ਐ। ਉਧਰ ਮੌਕੇ ਤੇ ਮੌਜੂਦ ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਇਹ ਕਾਰਵਾਈ ਗਰੁੱਪ ਵੱਲੋਂ ਐਕਸਾਈਜ਼ ਵਿਭਾਗ ਦੀਆਂ ਹਦਾਇਤਾਂ ਦੇ ਉਲੰਘਣ ਕਰਨ ਬਦਲ ਹੋਈ ਐ।