ਭੁਲੱਥ ਹਲਕੇ ਅੰਦਰ ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਨਡਾਲਾ ਬਲਾਕ ਦੇ ਪਿੰਡ ਭਦਾਸ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਕਈ ਪਰਿਵਾਰਾਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਆਪ ਦੇ ਪ੍ਰਧਾਨ ਸੁਖਦੇਵ ਸਿੰਘ ਸੁੱਖਾ, ਪੰਚ ਕੁਲਵੰਤ ਸਿੰਘ ਗੁੱਜਰ ਤੋਂ ਇਲਾਵਾ ਕਈ ਹੋਰ ਪਰਿਵਾਰ ਸ਼ਾਮਲ ਨੇ। ਇਨ੍ਹਾਂ ਸਾਰਿਆਂ ਨੂੰ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪਾਰਟੀ ਵਿਚ ਆਉਣ ਲਈ ਜੀ ਆਇਆ ਕਿਹਾ ਅਤੇ ਸਾਰਿਆਂ ਦਾ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਐ ਅਤੇ 2027 ਤਕ ਇਹ ਲਹਿਰ ਹਨੇਰੀ ਵਿਚ ਤਬਦੀਲ ਹੋ ਜਾਵੇਗੀ। ਇਸ ਦੌਰਾਨ ਸ਼ਾਮਲ ਹੋਏ ਪਰਿਵਾਰਾਂ ਨੇ 2027 ਦਾ ਮੋਰਚਾ ਫਤਿਹ ਲਈ ਦਿਨ ਰਾਤ ਇਕ ਕਰ ਦੇਣ ਦੇ ਭਰੋਸਾ ਦਿੱਤਾ।