ਪਟਿਆਲਾ ਜੇਲ੍ਹ ਰਾਜੋਆਣਾ ਨੂੰ ਮਿਲੇ ਐਸਜੀਪੀਸੀ ਪ੍ਰਧਾਨ ਧਾਮੀ/ ਰਾਜੋਆਣਾ ਨੇ ਚੁੱਕਿਆ ਫੈਸਲੇ ’ਚ ਹੋ ਰਹੀ ਦੇਰੀ ਦਾ ਮਾਮਲਾ/ ਧਾਮੀ ਬੋਲੇ, ਕੇਂਦਰ ਕੋਲ ਐਸਜੀਪੀਸੀ ਨੂੰ ਮਿਲਣ ਦਾ ਸਮਾਂ ਨਹੀਂ ਐ…

0
8

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਭਾਈ ਭਲਵੁੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵੇਂ ਧਿਰਾਂ ਨੇ ਰਾਜੋਆਣਾ ਦੀ ਫਾਂਸੀ ਬਾਰੇ ਛੇਤੀ ਫੈਸਲੇ ਚ ਦੇਰੀ ਬਾਰੇ ਵਿਚਾਰ ਚਰਚਾ ਕੀਤੀ। ਮਿਲਣੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਭਾਈ ਰਾਜੋਆਣਾ ਉਨ੍ਹਾਂ ਦੀ ਫਾਸੀ ਬਾਰੇ ਛੇਤੀ ਫੈਸਲਾ ਨਾ ਹੋਣ ਤੋਂ ਪ੍ਰੇਸ਼ਾਨ ਨੇ ਅਤੇ ਉਨ੍ਹਾਂ ਨੇ ਸਾਡੇ ਤੇ ਵੀ ਛੇਤੀ ਫੈਸਲਾ ਨਾ ਕਰਵਾ ਸਕਣ ਕਾਰਨ ਨਰਾਜਗੀ ਜਾਹਰ ਕੀਤੀ ਐ। ਉਨ੍ਹਾਂ ਕਿਹਾ ਕਿ ਉਹ ਐਸਜੀਪੀਸੀ ਪ੍ਰਧਾਨ ਹੋਣ ਦੇ ਨਾਤੇ ਹਰ ਪੱਧਰ ਤਕ ਕੋਸ਼ਿਸ਼ ਕਰ ਚੁੱਕੇ ਨੇ ਪਰ ਕੇਂਦਰ ਕੋਲ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਐਸਜੀਪੀਸੀ ਲਈ ਵੀ ਮਿਲਣ ਦਾ ਸਮਾਂ ਨਹੀਂ ਐ। ਉਨ੍ਹਾਂ ਕਿਹਾ ਕਿ ਹੁਣ ਤਕ ਸਾਨੂੰ ਇਕ ਵਾਰ ਹੀ ਮੀਟਿੰਗ ਦਾ ਸਮਾਂ ਮਿਲ ਸਕਿਆ ਐ ਅਤੇ ਹੁਣ ਵਾਰ ਵਾਰ ਸਮਾਂ ਦੇਣ ਤੋਂ ਕੰਨੀ ਕਤਰਾਈ ਜਾ ਰਹੀ ਐ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸ਼ਕਤੀਹੀਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਪਰ ਇਹ ਕੋਸ਼ਿਸ਼ਾਂ ਕਦੇ ਵੀ ਸਫਲ ਨਹੀਂ ਹੋਣਗੀਆਂ।

LEAVE A REPLY

Please enter your comment!
Please enter your name here