Uncategorized ਤਰਨ ਤਾਰਨ ਹਨੇਰੀ ਕਾਰਨ ਡਿੱਗਿਆ ਸ਼ੈਡ/ ਛੱਤ ਡਿੱਗਣ ਕਾਰਨ ਸਮਾਨ ਨੂੰ ਪਹੁੰਚਿਆ ਨੁਕਸਾਨ/ ਦੋ ਬਜ਼ੁਰਗਾਂ ਦੇ ਲੱਗੀਆਂ ਸੱਟਾਂ, ਸਰਕਾਰ ਤੋਂ ਮਦਦ ਦੀ ਅਪੀਲ By admin - May 2, 2025 0 7 Facebook Twitter Pinterest WhatsApp ਬੀਤੀ ਸ਼ਾਮ ਆਈ ਤੇਜ਼ ਹਨੇਰੀ ਕਾਰਨ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਦੇ ਕਈ ਇਲਾਕਿਆਂ ਅੰਦਰ ਨੁਕਸਾਨ ਦੀਆਂ ਖਬਰਾਂ ਨੇ। ਅਜਿਹੀ ਹੀ ਖਬਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸੋਭਾ ਸਿੰਘ ਤੋਂ ਸਾਹਮਣੇ ਆਈ ਐ, ਜਿੱਥੇ ਤੇਜ਼ ਹਨੇਰੀ ਦੇ ਚਲਦਿਆਂ ਇਕ ਘਰ ਦੀ ਸ਼ੈਡ ਡਿੱਗ ਪਈ, ਜਿਸ ਕਾਰਨ ਇਸ ਦੇ ਥੱਲੇ ਖੜ੍ਹੀ ਗੱਡੀ, ਐਕਟਿਵਾ ਤੇ ਹੋਰ ਸਾਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ ਦੋ ਬਜ਼ੁਰਗਾਂ ਦੇ ਵੀ ਸੱਟਾਂ ਲੱਗੀਆਂ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਲਖਬੀਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਦਾ ਤੇਜ਼ ਹਨੇਰੀ ਕਾਰਨ ਉਹਨਾਂ ਦੇ ਘਰ ਦੇ ਬਰਾਂਡੇ ਉੱਪਰ ਪਾਇਆ ਸ਼ੈਡ ਅਚਾਨਕ ਡਿੱਗ ਪਿਆ ਅਤੇ ਇਹ ਸ਼ੈਡ ਡਿੱਗਣ ਕਾਰਨ ਜਿੱਥੇ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਦੀ ਜਾਨ ਮਸਾ ਬਚੀ ਪਰ ਉਥੇ ਇਹੀ ਸ਼ੈਡ ਹੇਠਾਂ ਖੜੀ ਸਿਫਟ ਕਾਰ, ਐਕਟਿਵਾ ਸਕੂਟਰ ਅਤੇ ਹੋਰ ਸਮਾਨ ਦਾ ਭਾਰੀ ਨੁਕਸਾਨ ਕਾਫੀ ਹੋਇਆ ਹੈ। ਪੀੜਤ ਦੇ ਦੱਸਣ ਮੁਤਾਬਕ ਉਸ ਨੇ ਮਿਹਨਤ ਮਜ਼ਦੂਰੀ ਕਰ ਕੇ ਮੁਸ਼ਕਲ ਨਾਲ ਇਹ ਸਾਮਾਨ ਬਣਾਇਆ ਸੀ ਜੋ ਹਨੇਰੀ ਕਾਰਨ ਬਰਬਾਦ ਹੋ ਗਿਆ ਐ। ਪੀੜਤ ਨੇ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।