Uncategorized ਜਲੰਧਰ ’ਚ ਭਾਜਪਾ ਆਗੂਆਂ ਦੀ ਪਾਣੀ ਮੁੱਦੇ ’ਤੇ ਪ੍ਰੈੱਸ ਕਾਨਫਰੰਸ/ ਸਾਬਕਾ ਮੰਤਰੀ ਸਾਪਲਾ ਨੇ ਸਪੱਸ਼ਟ ਕੀਤਾ ਪਾਰਟੀ ਦਾ ਸਟੈਂਡ/ ਮਾਨ ਸਰਕਾਰ ’ਤੇ ਲਾਏ ਪਾਣੀ ਦੀ ਲੁੱਟ ਕਰਵਾਉਣ ਦੇ ਇਲਜ਼ਾਮ By admin - May 2, 2025 0 8 Facebook Twitter Pinterest WhatsApp ਹਰਿਆਣਾ ਨਾਲ ਪਾਣੀ ਦੇ ਮੁੱਦੇ ਚੱਲ ਰਹੇ ਖਿੱਚੋਤਾਣ ਨੂੰ ਲੈ ਕੇ ਸਿਆਸੀ ਆਗੂਆਂ ਦੇ ਬਿਆਨਾਂ ਦਾ ਦੌਰ ਲਗਾਤਾਰ ਜਾਰੀ ਐ। ਇਸੇ ਦੌਰਾਨ ਭਾਜਪਾ ਆਗੂਆਂ ਨੇ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੀ ਪਾਰਟੀ ਦਾ ਸਟੈਂਡ ਸਪੱਸ਼ਟ ਕੀਤਾ ਐ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਵੀਜੇ ਸਾਪਲਾ ਨੇ ਕਿਹਾ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਵੱਲੋਂ ਸਰਬ ਪਾਰਟੀ ਮੀਟਿੰਗ ਦੌਰਾਨ ਪਾਰਟੀ ਦਾ ਸਟੈਂਡ ਸਪੱਸ਼ਟ ਕੀਤਾ ਜਾ ਚੁੱਕਾ ਐ। ਉਨ੍ਹਾਂ ਕਿ ਕਿਹਾ ਪੰਜਾਬ ਦੇ ਵਾਸੀ ਹੋਣ ਦਾ ਨਾਤੇ ਅਸੀਂ ਪਾਣੀਆਂ ਦੇ ਮੁੱਦੇ ਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਦਾਅਵੇ ਮੁਤਾਬਕ ਹਰਿਆਣਾ ਨੂੰ ਪਹਿਲਾਂ ਹੀ ਵਾਧੂ ਪਾਣੀ ਦਿੱਤਾ ਜਾ ਚੁੱਕਾ ਐ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਾਅਵਿਆਂ ਤੋਂ ਸਪੱਸ਼ਟ ਹੁੰਦਾ ਐ ਕਿ ਗੁਆਢੀ ਸੂਬੇ ਨੂੰ ਪਹਿਲਾਂ ਵੀ ਵਾਧੂ ਪਾਣੀ ਦਿੱਤਾ ਜਾਂਦਾ ਰਿਹਾ ਐ ਜੋ ਪੰਜਾਬ ਦੇ ਪਾਣੀਆਂ ਦੀ ਸਿੱਧੀ ਲੁੱਟ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਪਾਸੇ ਪਹਿਲਾਂ ਹੀ ਧਿਆਨ ਦਿੱਤਾ ਹੁੰਦਾ ਤਾਂ ਅੱਜ ਇਹ ਨੌਬਤ ਨਹੀਂ ਸੀ ਆਉਣੀ। ਉਨ੍ਹਾਂ ਕਿਹਾ ਕਿ ਅੱਜ ਜੋ ਕੁੱਝ ਵੀ ਘਟਨਾ-ਕ੍ਰਮ ਵਾਪਰਿਆ ਐ, ਇਸ ਲਈ ਸਰਕਾਰਾਂ ਦੀ ਅਣਗਹਿਲੀ ਜ਼ਿੰਮੇਵਾਰ ਐ, ਜਿਸ ਲਈ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਐ।