ਜਲੰਧਰ ’ਚ ਬਜ਼ੁਰਗ ਔਰਤ ਦੀ ਭੇਦਭਰੀ ਹਾਲਤ ’ਚ ਮੌਤ/ ਘਰ ਅੰਦਰ ਮ੍ਰਿਤਕ ਪਾਈ ਗਈ ਬਜ਼ੁਰਗ, ਗਹਿਣੇ ਗਾਇਬ/ ਲੁੱਟ ਦੇ ਇਰਾਦੇ ਨਾਲ ਕਤਲ ਦਾ ਸ਼ੱਕ, ਪੁਲਿਸ ਕਰ ਰਹੀ ਜਾਂਚ

0
6

ਜਲੰਧਰ ਸ਼ਹਿਰ ਦੇ ਪਾਸ਼ ਇਲਾਕੇ ਅੰਦਰ ਇਕ ਬਜ਼ੁਰਗ ਮਹਿਲਾ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਇਆ ਐ। ਮ੍ਰਿਤਕਾ ਦੀ ਪਛਾਣ ਵਿਨੋਦ ਵਜੋਂ ਹੋਈ ਐ, ਜੋ ਕਿ ਸਥਾਨਕ ਭਾਜਪਾ ਨੇਤਾ ਦੀ ਰਿਸ਼ਤੇਦਾਰ ਐ ਅਤੇ ਆਪਣੇ ਪਤੀ ਸਮੇਤ ਰਹਿ ਰਹੀ ਸੀ। ਇਨ੍ਹਾਂ ਬੱਚੇ ਵਿਦੇਸ਼ ਰਹਿੰਦੇ ਨੇ। ਘਟਨਾ ਲੁੱਟ ਨਾਲ ਜੁੜੀ ਹੋਣ ਦਾ ਸ਼ੱਕ ਐ। ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਪਤੀ ਬਾਜਾਰ ਗਿਆ ਹੋਇਆ ਸੀ ਅਤੇ ਜਦੋਂ ਵਾਪਸ ਆ ਕੇ ਵੇਖਿਆ ਤਾਂ ਘਰ ਦਾ ਦਰਵਾਜਾ ਅੰਦਰੋਂ ਬੰਦ ਸੀ। ਦਰਵਾਜ਼ਾ ਨਾ ਖੁਲ੍ਹਣ ਤੇ ਜਦੋਂ ਛੱਤ ਰਸਤਿਓਂ ਅੰਦਰ ਜਾ ਕੇ ਦੇਖਿਆ ਤੋਂ ਮਹਿਲਾ ਮ੍ਰਿਤਕ ਹਾਲਤ ਵਿਚ ਪਈ ਸੀ। ਮ੍ਰਿਤਕਾ ਦਾ ਮੋਬਾਈਲ ਫੋਨ ਤੇ ਸੋਨੇ ਦੇ ਗਹਿਣੇ ਗਾਇਬ ਪਾਏ ਗਏ, ਜਿਸ ਤੋਂ ਇਹ ਕਤਲ ਲੁੱਟ ਦੇ ਇਰਾਦੇ ਨਾਲ ਹੋਣ ਦਾ ਸ਼ੱਕ ਐ। ਭਾਜਪਾ ਆਗੂ ਅਸੋਕ ਸ਼ਰੀਨ ਨੇ ਵੀ ਮੌਕੇ ਤੇ ਹਾਲਾਤਾਂ ਮੁਤਾਬਕ ਘਟਨਾ ਲੁੱਟ-ਖੋਹ ਦੇ ਇਰਾਦੇ ਨਾਲ ਹੋਣ ਦੀ ਸ਼ੰਕਾ ਜਾਹਰ ਕੀਤੀ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਫੋਰੈਸਿਕ ਟੀਮ ਦੀ ਮਦਦ ਲਈ ਜਾ ਰਹੀ ਐ। ਇਸ ਤੋਂ ਇਲਾਵਾ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਖੰਗਾਲੀ ਜਾ ਰਹੀ ਐ।

LEAVE A REPLY

Please enter your comment!
Please enter your name here