100 ਕਰੋੜੀ ਫਿਲਮਾਂ ’ਚ ਕੰਮ ਕਰਨ ਵਾਲਾ ਕਲਾਕਾਰ ਫਾਕੇ ਕੱਟਣ ਲਈ ਮਜ਼ਬੂਰ/ ਵੱਡੇ ਐਕਟਰਾਂ ਨੇ ਨਹੀਂ ਪਾਈ ਕਦਰ, ਖੇਤਾਂ ’ਚ ਦਿਹਾੜੀ ਕਰ ਕੇ ਚਲਾ ਰਿਹਾ ਗੁਜ਼ਾਰਾ/ ਸਾਂਝਾ ਕੀਤੇ ਪਰਦੇ ਪਿੱਛੇ ਹੁੰਦੇ ਵਿਤਕਰੇ ਦੇ ਰਾਜ਼, ਟੇਲੈਂਟ ਮੁਤਾਬਕ ਮਾਨ ਸਨਮਾਨ ਦੀ ਅਪੀਲ

0
9

ਕਹਿੰਦੇ ਨੇ ਇਨਸਾਨ ਜੇਕਰ ਸਖਤ ਮਿਹਨਤ ਤੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵੱਧਦਾ ਰਹੇ ਤਾਂ ਉਸ ਨੂੰ ਇਕ ਨਾ ਇਕ ਦਿਨ ਮੰਜ਼ਿਲ ਮਿਲ ਹੀ ਜਾਂਦੀ ਐ…ਇਹ ਫਿਕਰਾ ਜਿੰਨਾ ਤਸੱਲੀ ਦੇਣ ਵਾਲਾ ਐ, ਹਕੀਕਤ ਵਿਚ ਉਨਾਂ ਹੀ ਨਿਰਾਸ਼ ਕਰਨ ਵਾਲਾ ਵੀ ਐ। ਇਸ ਦਾ ਕਾਰਨ ਵੱਡੇ ਧੰਨ-ਕਬੇਰਾ ਵੱਲੋਂ ਘੱਟ ਸਾਧਨਾਂ ਤੇ ਜਾਣ-ਪਛਾਣ ਵਾਲੇ ਲੋਕਾਂ ਨੂੰ ਆਪਣੇ ਹਿੱਤਾਂ ਲਈ ਵਰਤ ਕੇ ਉਨ੍ਹਾਂ ਦੀ ਮਿਹਨਤ ਅਤੇ ਲਾਇਕਤਾ ਦਾ ਸਹੀ ਮੁੱਲ ਨਾ ਪਾਉਣਾ ਐ। ਅਜਿਹੇ ਵੀ ਵਰਤਾਰੇ ਦਾ ਸ਼ਿਕਾਰ ਹੋਇਆ ਐ ਸੰਗਰੂਰ ਦੇ ਭਵਾਨੀਗੜ੍ਹ ਨਾਲ ਸਬੰਧਤ ਇਕ ਮਿਹਨਤੀ ਕਲਾਕਾਰ, ਜੋ 100 ਕਰੋੜ ਦੇ ਬਜਟ ਵਾਲੀ ਵੱਡੀ ਫਿਲਮ ਵਿਚ ਕੰਮ ਕਰਨ ਦੇ ਬਾਵਜੂਦ ਅੱਜ ਦਿਹਾੜੀ ਕਰ ਕੇ ਗੁਜਾਰਾ ਕਰਨ ਲਈ ਮਜਬੂਰ ਐ ਜਦਕਿ ਉਸ ਦੀ ਮਿਹਨਤ ਸਦਕਾ ਕਰੋੜਾਂ ਰੁਪਏ ਕਮਾਉਣ ਵਾਲੇ ਵੱਡੇ ਐਕਟਰਾਂ ਨੇ ਉਨ੍ਹਾਂ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਐ। ਇਸ ਕਲਾਕਾਰ ਦਾ ਨਾਮ ਐ ਸਤਨਾਮ ਲੋਹਟ ਹੋ ਮਸਤਾਨੇ ਫਿਲਮ ਚ ਕੰਮ ਕਰਨ ਕਾਰਨ ਮਸਤਾਨਾ ਵਜੋਂ ਜਾਣਿਆ ਜਾਂਦਾ ਐ। ਸਤਨਾਮ ਹੋਪਟ ਹੁਣ ਤਕ ਅਨੇਕਾਂ ਵੱਡੇ ਬਜਟ ਦੀਆਂ ਫਿਲਮਾਂ ਵਿਚ ਕੰਮ ਕਰ ਚੁੱਕਾ ਐ ਪਰ ਉਸ ਦੇ ਹਾਲਾਤ ਨਹੀਂ ਬਦਲੇ ਅਤੇ ਉਹ ਵਾਢੀ ਦੇ ਚੱਲ ਰਹੇ ਸੀਜ਼ਨ ਦੌਰਾਨ ਦਿਹਾੜੀਆਂ ਲਾਉਣ ਲਈ ਮਜਬੂਰ ਐ। ਮੀਡੀਆ ਨਾਲ ਗੱਲਬਾਤ ਕਰਦਿਆਂ ਸਤਨਾਮ ਲੋਹਟ ਕਹਿੰਦੇ ਨੇ ਕਿ ਜਦੋਂ ਵੱਡੇ ਐਕਟਰਾਂ ਨੂੰ ਉਨ੍ਹਾਂ ਦੀ ਲੋੜ ਹੁੰਦੀ ਐ ਤਾਂ ਉਨ੍ਹਾਂ ਨਾਲ ਚੰਗਾ ਵਿਵਹਾਰ ਕੀਤਾ ਜਾਂਦਾ ਐ ਪਰ ਮਤਲਬ ਨਿਕਲਣ ਬਾਅਦ ਉਨ੍ਹਾਂ ਨੂੰ ਦੁਰਕਾਰ ਦਿੱਤਾ ਜਾਂਦਾ ਐ। ਉਨ੍ਹਾਂ ਕਿਹਾ ਕਿ ਉਹ 15 ਸਾਲਾਂ ਤੋਂ ਫਿਲਮ ਇਡਸਟਰੀ ਨਾਲ ਜੁੜੇ ਹੋਏ ਨੇ ਪਰ ਇੰਨਾ ਸਮਾਂ ਕੰਮ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਕਦਰ ਨਹੀਂ ਪਈ, ਜਿਸ ਦਾ ਉਸ ਨੂੰ ਰੰਜ਼ ਵੀ ਐ। ਉਨ੍ਹਾਂ ਵੱਡੇ ਕਲਾਕਾਰਾਂ ਨੂੰ ਉਸ ਵਰਗੇ ਨਿਮਾਣੇ ਕਲਾਕਾਰਾਂ ਨੂੰ ਮੌਕੇ ਦੇਣ ਅਤੇ ਉਨ੍ਹਾਂ ਦੀ ਮਿਹਨਤ ਤੇ ਕੰਮ ਦੀ ਕਦਰ ਪਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਵੀ ਆਪਣੇ ਮਿਹਨਤ ਤੇ ਟੇਲੈਂਟ ਦੇ ਬਲਬੂਤੇ ਚੰਗਾ ਮੁਕਾਮ ਹਾਸਲ ਕਰ ਸਕਣ। ਪੂਰੀ ਖਬਰ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ ਜੀ….

LEAVE A REPLY

Please enter your comment!
Please enter your name here