Uncategorized ਤਰਨ ਤਾਰਨ ਦੇ ਪਿੰਡ ਹੋਠੀਆਂ ਚ ਤੜਕੇ ਘਰ ’ਤੇ ਚੱਲੀਆਂ ਗੋਲੀਆਂ/ ਕਾਂਗਰਸੀ ਆਗੂ ਦੇ ਭਰਾ ਦੇ ਘਰ ’ਤੇ ਗੋਲੀਆਂ ਚਲਾ ਕੇ ਫਰਾਰ/ ਜਾਨੀ ਨੁਕਸਾਨ ਤੋਂ ਬਚਾਅ, ਪਰਿਵਾਰ ’ਚ ਸਹਿਮ ਦਾ ਮਾਹੌਲ By admin - April 30, 2025 0 8 Facebook Twitter Pinterest WhatsApp ਪੰਜਾਬ ਅੰਦਰ ਰੰਜ਼ਿਸ਼ ਤਹਿਤ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਐ। ਤਾਜ਼ਾ ਮਾਮਲਾ ਤਰਨ ਤਾਰਨ ਦੇ ਹਲਕਾ ਬਾਬਾ ਬਕਾਲਾ ਅਧੀਨ ਆਉਂਦੇ ਪਿੰਡ ਹੋਠੀਆਂ ਤੋਂ ਸਾਹਮਣੇ ਆਇਆ ਐ, ਜਿੱਥੇ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਨਿੱਕੂ ਸਫਰੀ ਦੇ ਭਰਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਐ। ਜਾਣਕਾਰੀ ਅਨੁਸਾਰ ਕਸ਼ਮੀਰ ਸਿੰਘ ਪੁੱਤਰ ਬਲਕਾਰ ਸਿੰਘ ਆਪਣੇ ਘਰ ਅੰਦਰ ਸੁੱਤਾ ਪਿਆ ਸੀ ਕਿ ਰਾਤ ਕਰੀਬ ਪੌਣੇ ਤਿੰਨ ਵਜੇ ਦੇ ਕਰੀਬ ਅਣਪਛਾਤੇ ਵਿਅਕਤੀ ਘਰ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਸ ਗੋਲੀਬਾਰੀ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ। ਗੋਲੀਬਾਰੀ ਦੌਰਾਨ ਇਕ ਗੋਲੀ ਘਰ ਦੇ ਬਾਹਰਲੇ ਦਰਵਾਜੇ ਵਿਚ ਅਤੇ ਦੋ ਗੋਲੀਆਂ ਘਰ ਦੇ ਅੰਦਰ ਦੀਵਾਰ ਉਪਰ ਵੱਜੀਆਂ ਨੇ। ਪੀੜਤ ਪਰਿਵਾਰ ਨੇ ਥਾਣਾ ਵੈਰੋਵਾਲ ਪੁਲਿਸ ਨੂੰ ਇਤਲਾਹ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।