Uncategorized ਅੰਮ੍ਰਿਤਸਰ ’ਚ ਨਵਜੋਤ ਸਿੱਧੂ ਦੀ ਲੰਮੀ ਚੁੱਪੀ ਬਾਅਦ ਪ੍ਰੈੱਸ ਕਾਨਫਰੰਸ/ ਨਵਜੋਤ ਸਿੱਧੂ ਆਫੀਸ਼ੀਅਲ ਨਾਮ ਹੇਠ ਸ਼ੁਰੂ ਕੀਤਾ ਨਵਾਂ ਯੂ-ਟਿਊਬ ਚੈਨਲ/ ਕ੍ਰਿਕੇਟ, ਸਿਆਸਤ ਤੋਂ ਇਲਾਵਾ ਆਪਣੇ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਅਹਿਦ By admin - April 30, 2025 0 5 Facebook Twitter Pinterest WhatsApp ਸੀਨੀਅਰ ਕਾਂਗਰਸੀ ਆਗੂ ਅਤੇ ਪ੍ਰਸਿੱਧ ਕਾਮੇਡੀਅਨ ਨਵਜੋਤ ਸਿੰਘ ਸਿੱਧੂ ਨੇ ਲੰਮੀ ਅਰਸੇ ਬਾਅਦ ਆਪਣੀ ਚੁੱਪੀ ਤੋੜੀ ਐ। ਅੰਮ੍ਰਿਤਸਰ ਵਿਖੇ ਕੀਤੀ ਗਈ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸਿਆਸਤ ਸਮੇਤ ਵੱਖ ਵੱਖ ਮੁੱਦਿਆਂ ਦੇ ਗੱਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣਾ ਨਵਾਂ ਯੂ-ਟਿਊਬ ਚੈਨਲ ਖੋਲ੍ਹਣ ਦਾ ਐਲਾਨ ਵੀ ਕੀਤਾ। ‘ਨਵਜੋਤ ਸਿੱਧੂ ਆਫੀਸ਼ੀਅਲ’ ਨਾਂ ਦੇ ਇਸ ਚੈਨਲ ‘ਤੇ ਉਨ੍ਹਾਂ ਆਪਣੇ ਨਾਲ ਸਬੰਧਤ ਹਰ ਗੱਲ ਸਾਂਝੀ ਕਰਨ ਦਾਅਵਾ ਕੀਤਾ। ਆਪਣੀ ਧੀ ਰਾਬੀਆ ਸਿੱਧੂ ਸਮੇਤ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਨਵਜੋਤ ਸਿੱਧੂ ਵੱਖਰੇ ਹੀ ਰੱਖ ਰੂਪ ਤੇ ਲੈਅ ਵਿਚ ਨਜ਼ਰ ਆਏ। ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦੇ ਵੀ ਨੱਪੇ-ਤੋਲਵੇ ਸ਼ਬਦਾਂ ਵਿਚ ਜਵਾਬ ਦਿੱਤੇ। ਪੰਜਾਬ ਦੀ ਸਿਆਸਤ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਕਿਸ ਦਿਸ਼ਾ ਵੱਲ ਜਾ ਰਹੀ ਹੈ, ਇਹ ਲੋਕ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਸਿਆਸਤ ਲੋਕਾਂ ਦੀ ਭਲਾਈ ਲਈ ਕੀਤੀ, ਮੈਂ ਕਿਰਦਾਰ ਨਾਲ ਕਦੇ ਕੋਈ ਸਮਝੌਤਾ ਨਹੀਂ ਕੀਤਾ ਅਤੇ ਨਾ ਹੀ ਅੱਗੇ ਕਦੇ ਕੀਤਾ ਜਾਵੇਗਾ। ਮੈਂ ਸਿਆਸਤ ਨਾਲ ਆਪਣੇ ਘਰ ਵਿਚ ਇਕ ਵੀ ਪੈਸਾ ਨਹੀਂ ਲਗਾਇਆ। ਕਾਂਗਰਸ ਦਾ ਹਿੱਸਾ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਲਈ ਕੋਈ ਸਬੂਤ ਦੇਣ ਦੀ ਲੋੜ ਨਹੀਂ ਐ। ਇਸ ਦੌਰਾਨ ਉਹ ਮੀਡੀਆ ਦੇ ਤਿੱਖੇ ਸਵਾਲਾਂ ਦੇ ਸਿੱਧੇ ਜਵਾਬਾਂ ਤੋਂ ਟਾਲਾ ਵੱਟਦੇ ਰਹੇ ਅਤੇ ਗੋਲ-ਮੋਲ ਗੱਲਾਂ ਕਰਕੇ ਆਪਣੀ ਗੱਲ ਰੱਖਦੇ ਰਹੇ। ਆਪਣੇ ਹਲਕੇ ਤੋਂ ਚੋਣ ਲੜਣ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਇੰਨਾ ਹੀ ਕਿਹਾ ਕਿ ਸਿੱਧੂ ਪਰਿਵਾਰ ਕਦੇ ਵੀ ਆਪਣੀ ਜ਼ੁਬਾਨ ਤੋਂ ਪਿੱਛੇ ਨਹੀਂ ਹਟਿਆ ਹੈ। ਪਹਿਲਗਾਮ ਹਮਲੇ ਬਾਰੇ ਵੀ ਉਨ੍ਹਾਂ ਸਿਰਫ ਐਨਾ ਹੀ ਕਿਹਾ ਕਿ ਇਸ ਦਾ ਜਵਾਬ ਸਰਕਾਰ ਹੀ ਦੇਵੇਗੀ।