Uncategorized ਕੈਨੇਡਾ ਦੇ ਚੋਣ ਨਤੀਜਿਆਂ ’ਚ ਪੰਜਾਬੀਆਂ ਦੀ ਝੰਡੀ/ ਕਈ ਥਾਈਂ ਪੰਜਾਬੀਆਂ ਨੇ ਹਾਸਲ ਕੀਤੀ ਸ਼ਾਨਦਾਰ ਜਿੱਤ/ ਜੇਤੂਆਂ ’ਚ ਮੋਗਾ ਨਾਲ ਸਬੰਧਤ ਦੋ ਪੰਜਾਬੀ ਵੀ ਸ਼ਾਮਲ By admin - April 29, 2025 0 6 Facebook Twitter Pinterest WhatsApp ਕੈਨੇਡਾ ਦੀਆਂ ਸੰਘੀ ਚੋਣਾਂ ਦੇ ਨਤੀਜਿਆਂ ਦਾ ਰੁਝਾਨਾਂ ਦਾ ਆਉਣਾ ਲਗਾਤਾਰ ਜਾਰੀ ਐ। ਚੋਣ ਰੁਝਾਨਾਂ ਮੁਤਾਬਕ ਇਨ੍ਹਾਂ ਚੋਣਾਂ ਵਿਚ ਲਿਬਰਲ ਪਾਰਟੀ ਵਲੋਂ ਲਗਾਤਾਰ ਚੌਥੀ ਸ਼ਾਨਦਾਰ ਪ੍ਰਦਰਸ਼ਨ ਦਾ ਅਨੁਮਾਨ ਐ ਜੋ ਕਿ ਦੇਸ਼ ਦੇ ਰਾਜਨੀਤਿਕ ਇਤਿਹਾਸ ਵਿਚ ਇਕ ਦੁਰਲੱਭ ਕਾਰਨਾਮਾ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਲਿਬਰਲ ਪਾਰਟੀ ਘੱਟ ਗਿਣਤੀ ਵਾਲੀ ਸਰਕਾਰ ਬਣਾਏਗੀ ਜਾਂ ਬਹੁਮਤ ਵਾਲੀ, ਪਰ ਓਪੀਨੀਅਨ ਪੋਲ ਵਿਚ ਪਾਰਟੀ ਦੇ ਪਿਛਲੇ ਸੰਘਰਸ਼ਾਂ ਨੂੰ ਦੇਖਦੇ ਹੋਏ ਅਨੁਮਾਨਿਤ ਜਿੱਤ ਮਹੱਤਵਪੂਰਨ ਹੈ। ਉਧਰ ਇਨ੍ਹਾਂ ਚੋਣ ਨਤੀਜਿਆਂ ਵਿਚ ਪੰਜਾਬੀਆਂ ਨੇ ਜ਼ਿਕਰਯੋਗ ਹਾਜਰੀ ਲਗਵਾਈ ਐ। ਚੋਣ ਜਿੱਤਣ ਵਾਲਿਆਂ ਵਿਚ ਪੰਜਾਬ ਦੇ ਮੋਗਾ ਜਿਲ੍ਹੇ ਨਾਲ ਸਬੰਧਤ ਦੋ ਉਮੀਦਵਾਰ ਵੀ ਸ਼ਾਮਲ ਨੇ। ਇਨ੍ਹਾਂ ਵਿਚ ਅਮਨਪ੍ਰੀਤ ਸਿੰਘ ਗਿੱਲ ਤੇ ਸੁਖਮਨ ਗਿੱਲ ਦਾ ਨਾਮ ਸ਼ਾਮਲ ਐ। ਇਨ੍ਹਾਂ ਵਿਚੋਂ ਅਮਨਪ੍ਰੀਤ ਸਿੰਘ ਗਿੱਲ ਨੇ ਕਹਿਲਗਿਰੀ ਸਕਾਈਵਿਊ ਅਤੇ ਸੁਖਮਨ ਗਿੱਲ ਨੇ ਐਬਸਫੋਰਡ ਸਾਊਥ ਲੈਗਲੀ ਤੋਂ ਜਿੱਤ ਦਰਜ ਕਰ ਕੇ ਮੈਂਬਰ ਪਾਰਲੀਮੈਂਟ ਬਣਨ ਦਾ ਮਾਣ ਹਾਸਲ ਕੀਤਾ। ਦੱਸਣਯੋਗ ਹੈ ਕਿ ਇਹ ਦੋਵੇਂ ਨੌਜਵਾਨ ਲੰਬੇ ਸਮੇਂ ਤੋਂ ਕੈਨੇਡਾ ‘ਚ ਰਹਿ ਰਹੇ ਸਨ ਅਤੇ ਆਪਣੀ ਮਿਹਨਤ ਅਤੇ ਸਮਰਪਣ ਦੇ ਬਲਬੂਤੇ ਨਾ ਸਿਰਫ ਪੰਜਾਬ, ਸਗੋਂ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਧਰ ਇਨ੍ਹਾਂ ਦੀ ਜਿੱਤ ਨਾਲ ਮੋਗਾ ਜ਼ਿਲ੍ਹੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਮੋਗਾ ਦੇ ਲੋਕ ਵੀ ਬਹੁਤ ਉਤਸ਼ਾਹਤ ਹਨ ਅਤੇ ਲੋਕਾਂ ਨੇ ਪਿੰਡਾਂ ਵਿਚ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ। ਇਨ੍ਹਾਂ ਚੋਣਾਂ ਵਿਚ ਉਪਰੋਕਤ ਤੋਂ ਇਲਾਵਾ ਹੋਰ ਕਈ ਉਮੀਦਵਾਰਾਂ ਨੇ ਵੀ ਜਿੱਤ ਤੇ ਝੰਡੇ ਗੱਡੇ ਨੇ। ਖਬਰਾਂ ਮੁਤਾਬਕ ਇਨ੍ਹਾਂ ਚੋਣਾਂ ਵਿੱਚ ਰਿਕਾਰਡ 22 ਪੰਜਾਬੀ ਉਮੀਦਵਾਰ ਹਾਊਸ ਆਫ਼ ਕਾਮਨਜ਼ ਲਈ ਚੁਣੇ ਗਏ ਨੇ। ਦੱਸ ਦਈਏ ਕਿ 2021 ਵਿੱਚ 18 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ 2019 ਦੀਆਂ ਫੈਡਰਲ ਚੋਣਾਂ ਵਿੱਚ 20 ਪੰਜਾਬੀ ਚੁਣੇ ਗਏ ਸਨ। ਇਸ ਵਾਰ ਰਿਕਾਰਡ 65 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਸਨ ਜਿਨ੍ਹਾਂ ਵਿਚੋਂ ਕਾਫੀ ਗਿਣਤੀ ਵਿਚ ਪੰਜਾਬੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਐ।