Uncategorized ਜਲੰਧਰ ’ਚ ਧਰਮ ਪਰਿਵਰਤਨ ਨੂੰ ਲੈ ਕੇ ਜਥੇਦਾਰ ਦਾ ਵੱਡਾ ਬਿਆਨ/ ਸਮੁੱਚੀ ਕੌਮ ਨੂੰ ਲੋੜਵੰਦਾਂ ਲਈ ਵੱਧ ਤੋਂ ਵੱਧ ਦਸਵੰਧ ਕੱਢਣ ਦੀ ਅਪੀਲ/ ਕਿਹਾ, ਲੋੜਵੰਦਾਂ ਦੀ ਮਦਦ ਕਰਨ ਨਾਲ ਰੁਕ ਸਕਦੇ ਧਰਮ-ਪਰਿਵਰਤਨ By admin - April 28, 2025 0 17 Facebook Twitter Pinterest WhatsApp ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨੂੰ ਲੋੜਵੰਦਾਂ ਦੀ ਮਦਦ ਲਈ ਦਸਵੰਧ ਕੱਢਣ ਦੀ ਅਪੀਲ ਕੀਤੀ ਐ। ਜਲੰਧਰ ਵਿਖੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਜਥੇਦਾਰ ਗੜਗੱਜ ਨੇ ਧਰਮ ਪਰਿਵਰਤਨ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਸੱਚਾ ਸਿੱਖ ਕਦੇ ਵੀ ਧਰਮ ਪਰਿਵਰਤਨ ਨਹੀਂ ਕਰਦਾ ਅਤੇ ਉਹ ਧਰਮ ਬਦਲਣ ਦੀ ਥਾਂ ਬੰਦ ਬੰਦ ਕਟਵਾਉਣ ਨੂੰ ਪਹਿਲ ਦਿੰਦਾ ਐ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਈਸਾਈ ਧਰਮ ਵਿਚ ਜਾ ਰਹੇ ਨੇ, ਉਹ ਅਜੇ ਪੂਰਨ ਸਿੱਖ ਨਹੀਂ ਸਨ, ਜਿਨ੍ਹਾਂ ਨੂੰ ਦੁਨਿਆਵੀ ਵਸਤਾਂ ਦੇ ਲਾਲਚ ਨਾਲ ਭਰਮਾ ਕੇ ਧਰਮ ਪਰਿਵਰਤਨ ਕਰਵਾਇਆ ਹੋ ਸਕਦਾ ਐ। ਉਨ੍ਹਾਂ ਸਿੱਖ ਸੰਗਤ ਨੂੰ ਲੋੜਵੰਦਾਂ ਲਈ ਵੱਧ ਤੋਂ ਵੱਧ ਦਸਵੰਧ ਕੱਢਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਐ ਤਾਂ ਜੋ ਲੋੜਵੰਦ ਸਿੱਖ ਪਰਿਵਾਰਾਂ ਨੂੰ ਪ੍ਰੇਸ਼ਾਨੀ ਵਿਚੋਂ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਗੁਰਮਤਿ ਗਿਆਨ ਨਾਲ ਜੋੜਣ ਦਾ ਯਤਨ ਕਰਨਾ ਚਾਹੀਦਾ ਐ, ਜਿਸ ਨਾਲ ਸਮਾਜ ਸਚਿਆਰ ਬਣਨ ਦੇ ਨਾਲ ਨਾਲ ਗੁਰੂ ਆਸੇ ਮੁਤਾਬਕ ਜੀਵਨ ਜਿਊਣ ਦਾ ਧਾਰਨੀ ਬਣੇਗਾ। ਪਹਿਲਗਾਮ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਿਸੇ ਹੋਰ ਦੀ ਜਾਨ ਲੈਣ ਦਾ ਕੋਈ ਅਧਿਕਾਰੀ ਨਹੀਂ ਐ, ਇਸ ਲਈ ਇਹ ਘਟਨਾ ਅਤਿਅੰਤ ਨਿੰਦਣਯੋਗ ਐ।