
ਮੋਗਾ ਵਿਚ ਭਿਆਨਕ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਐ। ਇਹ ਹਾਦਸੇ ਮੋਟਰ ਸਾਈਕਲ ਤੇ ਟਰੈਕਟਰ ਵਿਚਾਲੇ ਹੋਇਆ ਦੱਸਿਆ ਜਾ ਰਿਹਾ ਐ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰ ਸਾਈਕਲ ਸਵਾਰ ਦੀ ਲੱਤ ਕੱਟੀ ਗਈ ਐ। ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਚੜਿਕ ਨਾਲ ਸਬੰਧਤ ਨੌਜਵਾਨ ਮਜਦੂਰੀ ਕਰ ਕੇ ਵਾਪਸ ਪਿੰਡ ਪਰਤ ਰਿਹਾ ਸੀ ਕਿ ਰਸਤੇ ਵਿਚ ਉਸ ਦੇ ਮੋਟਰ ਸਾਈਕਲ ਦੀ ਇਕ ਟਰੈਕਟਰ ਨਾਲ ਟੱਕਰ ਹੋ ਗਈ। ਟਰੈਰਕਟਰ ਦੇ ਮਗਰ ਕੋਈ ਮਸ਼ੀਨ ਸੀ, ਜਿਸ ਨਾਲ ਵੱਜਣ ਕਾਰਨ ਨੌਜਵਾਨ ਦੀ ਲੱਤ ਕੱਟੀ ਗਈ। ਜ਼ਖਮੀ ਦੀ ਪਤਨੀ ਦੇ ਦੱਸਣ ਮੁਤਾਬਕ ਉਸ ਦਾ ਪਤੀ ਪਿੰਡ ਡਾਲਾ ਵਿਖੇ ਕੰਮ ਕਰਨ ਗਿਆ ਸੀ ਜਿੱਥੋਂ ਵਾਪਸੀ ਸਮੇਂ ਇਹ ਹਾਦਸਾ ਵਾਪਰਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਸਮਾਜ ਸੇਵਾ ਸੰਸਥਾ ਦੇ ਮੈਂਬਰਾਂ ਨੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਐ।



