Uncategorized ਫਿਰੋਜ਼ਪੁਰ ਪਹੁੰਚੇ ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ/ ਹੁਸੈਨੀਵਾਲਾ ਬਾਰਡਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਦਾ ਐਲਾਨ/ ਕੇਂਦਰ ਸਰਕਾਰ ਤੋਂ ਪਾਕਿਸਤਾਨ ਬਾਰਡਰ ਛੇਤੀ ਖੋਲ੍ਹਣ ਦੀ ਕੀਤੀ ਮੰਗ By admin - April 27, 2025 0 6 Facebook Twitter Pinterest WhatsApp ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਅੱਜ ਫਿਰੋਜ਼ਪੁਰ ਵਿਖੇ ਪਹੁੰਚੇ ਜਿੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਵੱਡਾ ਬਿਆਨ ਦਿੱਤਾ ਐ। ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਉਹ ਹੁਸੈਨੀਵਾਲਾ ਬਾਰਡਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਛੇਤੀ ਹੀ ਹੁਸੈਨੀਵਾਲਾ ਬਾਰਡਰ ਤੇ ਜਾ ਕੇ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਤੋਂ 15-20 ਸਾਲ ਪਹਿਲਾਂ ਹੁਸੈਨੀਵਾਲਾ ਬਾਰਡਰ ਖੁੱਲ੍ਹਾ ਹੁੰਦਾ ਸੀ, ਜਿਸ ਦਾ ਸਥਾਨਕ ਵਾਸੀਆਂ ਨੂੰ ਭਾਰੀ ਲਾਭ ਹੁੰਦਾ ਸੀ ਪਰ ਹੁਣ ਕਾਫੀ ਸਮੇਂ ਤੋਂ ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ ਐ, ਜਿਸ ਦੇ ਚਲਦਿਆਂ ਸਥਾਨਕ ਵਾਸੀਆਂ ਦਾ ਨੁਕਸਾਨ ਹੋ ਰਿਹਾ ਐ। ਉਨ੍ਹਾਂ ਕਿਹਾ ਕਿ ਇਹ ਬਾਰਡਰ ਖੋਲ੍ਹਣ ਨਾਲ ਜਿੱਥੇ ਸਥਾਨਕ ਵਾਸੀਆਂ ਨੂੰ ਲਾਭ ਹੋਵੇਗਾ ਉਥੇ ਹੀ ਬੇਰੁਜਗਾਰੀ ਕਾਰਨ ਗਲਤ ਕੰਮਾਂ ਵਿਚ ਲੱਗੀ ਨੌਜਵਾਨੀ ਨੂੰ ਕੰਮ ਕਲਚਰ ਨਾਲ ਜੋੜ ਕੇ ਮਾੜੇ ਪਾਸੇ ਤੋਂ ਮੋੜਿਆ ਜਾ ਸਕਦਾ ਐ। ਉਨ੍ਹਾਂ ਕਿਹਾ ਕਿ ਇਸ ਬਾਰਡਰ ਦੇ ਖੁਲ੍ਹਣ ਨਾਲ ਕਿਸਾਨਾਂ ਨੂੰ ਵੀ ਭਾਰੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇੱਧਰ ਕਿਸਾਨਾਂ ਦੀ ਕਣਕ 2430 ਰੁਪਏ ਵਿੱਕ ਰਹੀ ਐ, ਜਦਕਿ ਸਰਹੱਦ ਪਾਰ ਹੁੰਦੇ ਹੀ ਇਸ ਦੇ ਕੀਮਤ 3400 ਰੁਪਏ ਹੋ ਜਾਂਦੀ ਐ, ਇਸ ਲਈ ਸਰਹੱਦਾਂ ਖੋਲ੍ਹਂ ਨਾਲ ਕਿਸਾਨਾਂ ਦੀ ਉਪਜ ਦੇ ਵੀ ਚੰਗੇ ਭਾਅ ਮਿਲਣ ਲੱਗਣਗੇ, ਇਸ ਲਈ ਸਰਕਾਰ ਨੂੰ ਹੁਸੈਨੀਵਾਲਾ ਬਾਰਡਰ ਖੋਲ੍ਹ ਦੇਣਾ ਚਾਹੀਦਾ ਐ।