Uncategorized ਗੁਰਦਾਸਪੁਰ ’ਚ ਵਿਆਹੀ ਪਾਕਿਸਤਾਨੀ ਕੁੜੀ ਨੂੰ ਛੱਡਣਾ ਪੈ ਸਕਦੈ ਭਾਰਤ/ ਪਿੰਡ ਸਠਿਆਲੀ ਦੀ ਨੂੰਹ ਬਣੀ ਸੀ ਇਹ ਪਾਕਿਸਤਾਨੀ ਕੁੜੀ/ ਇਕ ਸਾਲ ਪਹਿਲਾਂ ਦੋਵਾਂ ਨੇ ਕਰਵਾਇਆ ਸੀ ਪ੍ਰੇਮ ਵਿਆਹ By admin - April 27, 2025 0 5 Facebook Twitter Pinterest WhatsApp ਪਹਿਲਗਾਮ ਹਮੇਲੇ ਤੋਂ ਬਾਦ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਚਲਦਿਆਂ ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾ ਨੂੰ ਦੇਸ਼ ਛੱਡਣ ਲਈ 48 ਘੰਟਿਆਂ ਦਾ ਸਮਾਣ ਦਿੱਤਾ ਗਿਆ ਐ। ਸਰਕਾਰ ਦੇ ਇਸ ਕਦਮ ਤੋਂ ਬਾਅਦ ਸਰਹੱਦ ਪਾਰ ਵਿਆਹ ਕਰਵਾਉਣ ਵਾਲਿਆਂ ਅੰਦਰ ਡਰ ਪਾਇਆ ਜਾ ਰਿਹਾ ਐ ਅਤੇ ਉਨ੍ਹਾਂ ਨੂੰ ਆਪਣਿਆਂ ਤੋਂ ਵਿਛੜਣ ਦਾ ਡਰ ਸਤਾ ਰਿਹਾ ਰਿਹਾ ਐ। ਇਨ੍ਹਾਂ ਵਿਚ ਹੀ ਗੁਰਦਾਸਪੁਰ ਦੇ ਪਿੰਡ ਸਠਿਆਲੀ ਵਾਸੀ ਲੜਕੀ ਮਾਰੀਆ ਵੀ ਸ਼ਾਮਲ ਐ, ਜਿਸ ਤੇ ਭਾਰਤ ਛੱਡਣ ਦਾ ਖਤਰਾ ਪੈਦਾ ਹੋਇਆ ਐ। ਪਾਕਿਸਤਾਨ ਦੇ ਗੁਜਰਾਵਾਲਾ ਨਾਲ ਸਬੰਧਤ ਮਾਰੀਆਂ ਨੇ ਸਾਲ ਪਹਿਲਾਂ ਪਿੰਡ ਸਠਿਆਲੀ ਵਾਸੀ ਸੋਨੂ ਮਸੀਹ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਜੋੜੇ ਨੇ ਦੱਸਿਆ ਕਿ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਤੁਰੰਤ ਭਾਰਤ ਛੱਡਣ ਦੇ ਹੁਕਮ ਆ ਗਏ ਹਨ ਜਿਸ ਦੇ ਚਲਦਿਆਂ ਉਹ ਵੱਡੇ ਪਰਿਵਾਰਕ ਸੰਕਟ ਅਤੇ ਮਾਨਸਿਕ ਸੰਕਟ ਵਿੱਚ ਫਸ ਗਏ ਹਨ। ਉਹਨਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਵਿਆਹੀਆਂ ਹੋਈਆਂ ਲੜਕੀਆਂ ਨੂੰ ਇਸ ਹੁਕਮ ਤੋਂ ਛੋਟ ਦਿੱਤੀ ਜਾਵੇ। ਇਸ ਮੌਕੇ ਪਰਿਵਾਰਿਕ ਮੈਂਬਰਾਂ ਦਾ ਵੀ ਮਾਨਸਿਕ ਤੌਰ ਤੇ ਕਾਫੀ ਤਨਾਅ ਵਧਿਆ ਹੋਇਆ ਹੈ ਅਤੇ ਉਹ ਵਾਰ-ਵਾਰ ਕਸ਼ਮੀਰ ਵਿੱਚ ਅੱਤਵਾਦੀ ਹਮਲਾ ਕਰਨ ਵਾਲੇ ਲੋਕਾਂ ਨੂੰ ਕੋਸ ਰਹੇ ਹਨ। ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਜਰੂਰ ਰਿਆਇਤ ਦਿੱਤੀ ਜਾਵੇ। ਗੌਰਤਲਬ ਹੈ ਕਿ ਮਾਰੀਆ ਇਸ ਵੇਲੇ ਸੱਤ ਮਹੀਨੇ ਦੀ ਗਰਭਵਤੀ ਹੈ ਇਹਨਾਂ ਹਾਲਾਤਾਂ ਵਿੱਚ ਪਰਿਵਾਰ ਅਤੇ ਉਸਦੇ ਪਤੀ ਨੂੰ ਮਾਰੀਆ ਦੀ ਭਾਰੀ ਫਿਕਰ ਹੈ ਅਤੇ ਮਾਰੀਆ ਵੀ ਇਸ ਹਾਲਤ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੀ ਹੈ। ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਇਨ ਬਿਨ ਪਾਲਣਾ ਕਰਨਾ ਉਹਨਾਂ ਦਾ ਫਰਜ਼ ਹੈ। ਹਲਕਾ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਤੇ ਨਿਸ਼ਾਨਦੇਹੀ ਕਰਕੇ ਪਾਕਿਸਤਾਨੀ ਨਾਗਰਿਕਾਂ ਨੂੰ ਕਾਨੂੰਨ ਅਨੁਸਾਰ ਵਾਪਸ ਭੇਜਿਆ ਜਾ ਰਿਹਾ ਹੈ।