ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਪਹੁੰਚੀ ਬੀਬੀ ਪ੍ਰਭਲੀਨ ਕੌਰ/ ਗ਼ਲਤ ਬਿਆਨਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਮਾਮਲੇ ’ਚ ਰੱਖਿਆ ਆਪਣਾ ਪੱਖ/ ਜਥੇਦਾਰ ਨੇ ਗੁਰਮਤਿ ਮਰਿਆਦਾ ਮੁਤਾਬਕ ਕੀਰਤਨ ਜਾਰੀ ਰੱਖਣ ਲਈ ਕਿਹਾ

0
9

ਸ਼ੋਸ਼ਲ ਮੀਡੀਆ ਤੇ ਰੀਲਾਂ ਪਾਉਣ ਤੇ ਸਟੇਜਾਂ ਤੋਂ ਗਲਤ ਬਿਆਨਾਂ ਕਾਰਨ ਵਿਵਾਦਾਂ ਵਿਚ ਘਿਰੀ ਬੀਬੀ ਪ੍ਰਭਲੀਨ ਕੌਰ ਰਾਗੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਜਿੱਥੇ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰ ਕੇ ਆਪਣਾ ਪੱਖ ਰੱਖਿਆ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਪ੍ਰਭਲੀਨ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਸਾਹਮਣੇ ਆਪਣਾ ਰੱਖ ਰੱਖਿਆ ਐ ਅਤੇ ਜਥੇਦਾਰ ਨੇ ਉਨ੍ਹਾਂ ਨੂੰ ਸਟੇਜਾਂ ਤੋਂ ਗੁਰਮਿਤ ਮਰਿਆਦਾ ਮੁਤਾਬਕ ਬੋਲਣ ਅਤੇ ਕੀਰਤਨ ਜਾਰੀ ਰੱਖਣ ਦੀ ਲਈ ਕਿਹਾ ਐ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਉਨ੍ਹਾਂ ਦੇ ਮੰਨ ਤੇ ਪਿਆ ਬੋਝ ਉੱਤਰ ਗਿਆ ਐ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਉਨ੍ਹਾਂ ਦੀ ਕਿਰਦਾਰਕੁਸ਼ੀ ਮਾਮਲੇ ਵਿਚ ਵੀ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ ਐ।

LEAVE A REPLY

Please enter your comment!
Please enter your name here