Uncategorized ਤਰਨ ਤਾਰਨ ਪਹੁੰਚੀ ਕੈਨੇਡਾ ਗੋਲੀ ਕਾਂਡ ਦੌਰਾਨ ਮਾਰੀ ਗਈ ਹਰਸਿਮਰਤ ਦੀ ਲਾਸ਼/ ਜੱਦੀ ਪਿੰਡ ਧੂੰਦਾਂ ਦੇ ਸਮਸ਼ਾਨ ਘਾਟ ਵਿਖੇ ਅੰਤਮ ਸਸਕਾਰ/ ਗਿਣਤੀ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਮ ਵਿਦਾਈ By admin - April 26, 2025 0 6 Facebook Twitter Pinterest WhatsApp ਕੈਨੇਡਾ ਵਿਖੇ ਬੀਤੀ ਦਿਨ ਗੋਲੀ ਲੱਗਣ ਕਾਰਨ ਮਾਰੀ ਗਈ ਹਰਸਿਮਰਤ ਕੌਰ ਦੀ ਮ੍ਰਿਤਕ ਦੇਹ ਅੱਜ ਮ੍ਰਿਤਕਾ ਦੇ ਜੱਦੀ ਪਿੰਡ ਧੂੰਦਾਂ ਵਿਖੇ ਪਹੁੰਚੀ। ਤਕਰੀਬਨ 9 ਦਿਨ ਦੀ ਉਡੀਕ ਤੋਂ ਬਾਅਦ ਜਿਉਂ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ, ਸਾਰੇ ਪਾਸੇ ਮਾਹੌਲ ਗਮਗੀਨ ਹੋ ਗਿਆ। ਇਸ ਦੌਰਾਨ ਹਰਸਿਮਰਤ ਕੌਰ ਦੀ ਦੇਹ ਨੂੰ ਇਕ ਘੰਟੇ ਲਈ ਆਖਰੀ ਦਰਸ਼ਨਾਂ ਲਈ ਰੱਖਿਆ ਗਿਆ, ਜਿਸ ਉਪਰੰਤ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੰਤਮ ਸਸਕਾਰ ਕਰ ਦਿੱਤਾ ਗਿਆ। ਇਸੇ ਦੌਰਾਨ ਵਿਛੜੀ ਰੂਪ ਨੂੰ ਅੰਤਮ ਵਿਦਾਈ ਦੇਣ ਲਈ ਸਾਕ ਸਬੰਧੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਦੱਸਣਯੋਗ ਐ ਕਿ ਬੀਤੀ 17 ਅਪਰੈਲ ਨੂੰ 21 ਸਾਲਾਂ ਹਰਸਿਮਰਤ ਕੌਰ ਰੰਧਾਵਾ ਕੈਨੇਡਾ ਦੇ ਸ਼ਹਿਰ ਓਨਟਾਰੀਓ ਹੈਮਿਲਟਨ ਵਿਖੇ ਬੱਸ ਦੀ ਉਡੀਕ ਕਰ ਰਹੀ। ਇਸੇ ਦੌਰਾਨ ਉੱਥੇ ਦੋ ਗੁਟਾਂ ਦੀ ਆਪਸੀ ਭਿੜਤ ਹੋ ਗਈ ਅਤੇ ਦੋਵੇਂ ਧਿਰਾਂ ਵਿਚਾਲੇ ਹੋਈ ਆਪਸੀ ਗੋਲੀਬਾਰੀ ਦੌਰਾਨ ਗੋਲੀ ਲੱਗਣ ਕਾਰਨ ਹਰਸਿਮਰਤ ਦੀ ਮੌਤ ਹੋ ਗਈ ਸੀ ਅਤੇ ਅੱਜ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੇ ਜਿੱਥੇ ਉਸ ਦਾ ਅੰਤਮ ਸਸਕਾਰ ਕਰ ਦਿੱਤ ਗਿਆ ਐ।