Uncategorized ਗੁਰਦਾਸਪੁਰ ਦੇ ਪਿੰਡ ਮਿਆਕੋਟ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ/ ਪਹਿਲੀ ਧਿਰ ਨੇ ਦੂਜੀ ਧਿਰ ਤੇ ਬਾਹਰੋਂ ਬੰਦੇ ਮੰਗਵਾ ਕੇ ਹਮਲੇ ਦੇ ਇਲਜ਼ਾਮ/ ਘਰ ਦੀ ਕੀਤੀ ਭੰਨਤੋੜ, ਇਕ ਜਣਾ ਗੰਭੀਰ ਜ਼ਖਮੀ, ਪੁਲਿਸ ਕਰ ਰਹੀ ਜਾਂਚ By admin - April 26, 2025 0 6 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਮਿਆਕੋਟ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਦੋ ਧਿਰਾਂ ਵਿਚਾਲੇ ਝਗੜਾ ਹੋਣ ਦੀ ਖਬਰ ਸਾਹਮਣੇ ਆਈ ਐ। ਇਸੇ ਦੌਰਾਨ ਰਾਕੇਸ਼ ਕੁਮਾਰ ਨਾਮ ਦੇ ਸਖਸ਼ ਨੇ ਇਕ ਔਰਤ ਤੇ ਬਾਹਰੋਂ ਬੰਦੇ ਮੰਗਵਾ ਕੇ ਹਮਲੇ ਦੇ ਇਲਜ਼ਾਮ ਲਾਏ ਨੇ। ਹਮਲੇ ਦੌਰਾਨ ਘਰ ਦੀ ਭੰਨਤੋੜ ਕੀਤੀ ਗਈ ਅਤੇ ਇਕ ਸਖਸ਼ ਗੰਭੀਰ ਫੱਟੜ ਹੋ ਗਿਆ ਐ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਇੱਕ ਔਰਤ ਨਾਲ ਸਾਡਾ ਜਮੀਨੀ ਵਿਵਾਦ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਮਹਿਲਾ ਨੇ ਆਪਣੇ ਸਮਰਥਕਾਂ ਸਮੇਤ 40 ਦੇ ਕਰੀਬ ਲੋਕਾਂ ਨੂੰ ਬੁਲਾ ਕੇ ਸਾਡੇ ਘਰ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੇ ਸਾਡੇ ਘਰ ਦੀ ਕਾਫੀ ਭੰਨਤੋੜ ਵੀ ਕੀਤੀ। ਇਸ ਹਮਲੇ ਵਿਚ ਪਰਿਵਾਰ ਦੇ ਮੁੱਖੀ ਰਾਜੇਸ਼ ਕੁਮਾਰ ਅਤੇ ਉਸਦੇ ਚਾਚੇ ਨੂੰ ਗੰਭੀਰ ਫ਼ੱਟੜ ਕਰ ਦਿੱਤਾ। ਪਰਿਵਾਰ ਦੀ ਇਤਲਾਹ ਤੇ ਮੌਕੇ ਤੇ ਪਹੁੰਚੀ ਪੁਲਿਸ ਨੂੰ ਵੇਖ ਕੇ ਹਮਲਾਵਰ 12 ਦੇ ਕਰੀਬ ਮੋਟਰ ਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰ ਦੇ ਇਲਜਾਮ ਐ ਕਿ ਹਮਲਾਵਰ ਸ਼ਰੇਆਮ ਘੁੰਮ ਰਹੇ ਨੇ, ਜਿਸ ਕਾਰਨ ਪਰਿਵਾਰ ਡਰ ਦੇ ਸ਼ਾਏ ਹੇਠ ਰਹਿਣ ਲਈ ਮਜਬੂਰ ਐ। ਪੀੜਤ ਪਰਿਵਾਰ ਨੇ ਛੇਤੀ ਇਨਸਾਫ ਦ ਮੰਗ ਕੀਤੀ ਐ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਹਮਲਾਵਰਾਂ ਦੇ ਵਾਹਨ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।