ਗਿੱਦੜਬਾਹਾ ਦੇ ਹੁਸਨਰ ਚੌਂਕ ’ਚ ਪੀਆਰਟੀਸੀ ਮੁਲਾਜ਼ਮਾਂ ਦਾ ਧਰਨਾ/ ਕੰਡਕਟਰ ਨਾਲ ਹੋਈ ਕੁੱਟਮਾਰ ਮਾਮਲੇ ’ਚ ਮੰਗਿਆ ਇਨਸਾਫ਼/ ਬੱਸਾਂ ਖੜ੍ਹੀਆਂ ਕਰ ਕੇ ਲਾਇਆ ਜਾਮ, ਪੁਲਿਸ ਕਰ ਰਹੀ ਕਾਰਵਾਈ

0
8

ਬੀਤੇ ਦਿਨ ਪੀਆਰਟੀਸੀ ਕੰਡਕਟਰ ਤੇ ਸਵਾਰੀਆਂ ਵਿਚਾਲੇ ਹੋਏ ਝਗੜੇ ਦੇ ਮਾਮਲਾ ਤੁਲ ਫੜਦਾ ਜਾ ਰਿਹਾ ਐ। ਕੰਡਕਟਰ ਨਾਲ ਹੋਈ ਕੁੱਟਮਾਰ ਦੇ ਰੋਸ ਵਜੋਂ ਅੱਜ ਪੀਆਰਟੀਸੀ ਮੁਲਾਜਮਾਂ ਨੇ ਸਥਾਨਕ ਹੁਸਨਰ ਚੌਂਕ ਵਿਚ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਦਾ ਕਹਿਣਾ ਐ ਕਿ ਕੁੱਝ ਲੋਕਾਂ ਨੇ ਬਿਨਾਂ ਕਿਸੇ ਗੱਲ ਤੋਂ ਕੰਡਕਟਰ ਨਾਲ ਕੁੱਟਮਾਰ ਕੀਤੀ ਐ, ਇਸ ਲਈ ਦੋਸ਼ੀਆਂ ਖਿਲਾਫ  ਕਾਰਵਾਈ ਹੋਣੀ ਚਾਹੀਦੀ ਐ। ਡਰਾਈਵਰਾਂ ਤੇ ਕੰਡਰਟਰਾਂ ਨੇ ਚੌਂਕ ਵਿਚ ਬੱਸਾਂ ਖੜ੍ਹੀਆਂ ਕਰ ਕੇ ਜਾਮ ਲਾ ਦਿੱਤਾ। ਸਿਵਲ ਹਸਪਤਾਲ ਗਿੱਦੜਬਾਹਾ ਵਿਚ ਜੇਰੇ ਇਲਾਜ ਕੰਡਕਟਰ ਗੁਰਵਿੰਦਰ ਸਿੰਘ ਦੇ ਦੱਸਣ ਮੁਤਾਬਕ ਉਹ ਸ਼ਾਮ ਸਮੇਂ ਮਲੋਟ ਤੋਂ ਬੱਸ ਲੈ ਕੇ ਹੁਸਨਰ ਚੌਕ ਪਹੁੰਚਿਆ ਸੀ, ਜਿੱਥੇ ਸਵਾਰੀਆਂ ਨੂੰ ਬਲਾਉਣ ਲਈ ਹੇਠਾਂ ਉਤਰਨ ਬਾਅਦ ਇਕ ਲੜਕੀ ਸਮੇਤ ਪੰਜ-ਛੇ ਹਮਲਾਵਰਾਂ ਨੇ ਉਸ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਕੰਡਰਟਰ ਦਾ ਕਹਿਣਾ ਐ ਕਿ ਉਸ ਨੇ ਬੀਤੇ ਦਿਨ ਕੁੱਝ ਕੁੜੀਆਂ ਨੂੰ ਬੱਸ ਕਾਊਂਟਰ ਤੇ ਲੱਗਣ ਬਾਅਦ ਬੈਠਣ ਲਈ ਕਿਹਾ ਸੀ, ਜਿਸ ਦੀ ਰੰਜ਼ਿਸ਼ ਤਹਿਤ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਐ। ਖਬਰਾਂ ਮੁਤਾਬਕ ਪੁਲਿਸ ਨੇ ਦੋ ਲੜਕੀਆਂ ਤੇ ਇਕ ਲੜਕੇ ਨੂੰ ਪੁਛਗਿੱਛ ਲਈ ਥਾਣੇ ਬੁਲਾਇਆ ਐ। ਪੁਲਿਸ ਨੇ ਕੰਡਕਟਰ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਕਹੀ ਐ।

LEAVE A REPLY

Please enter your comment!
Please enter your name here