ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਖੇਤਾਂ ’ਚੋਂ ਬਰਾਮਦ ਹੋਈ ਹਥਿਆਰਾਂ ਦੀ ਵੱਡੀ ਖੇਪ/ ਸਰਹੱਦੀ ਪਿੰਡ ਚੱਕਵਾਲਾ ਦੇ ਖੇਤਾਂ ’ਚ ਪਿਆ ਮਿਲਿਆ ਭਾਰੀ ਮਾਤਰਾ ’ਚ ਗੋਲਾ-ਬਾਰੂਦ/ ਆਰਡੀਐਕਸ, ਹੱਥਗੋਲੇ, ਪਿਸਤੋਲ, ਮੈਗਜੀਨ, ਕਾਰਤੂਸ ਤੇ ਬੈਟਰੀਆਂ ਤੇ ਰਿਮੋਟ ਸ਼ਾਮਲ

0
6

ਪੁਲਵਾਮਾ ਹਮਲੇ ਤੋਂ ਬਾਅਦ ਗੁਆਢੀ ਮੁਲਕ ਨਾਲ ਚੱਲ ਰਹੇ ਤਣਾਅ ਦਰਮਿਆਨ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਵਿਚੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ ਐ। ਬਰਾਮਦ ਹੋਏ ਸਾਮਾਨ ਵਿਚ ਮਾਰੂ ਹਥਿਆਰ ਤੇ ਗੋਲਾ-ਬਾਰੂਦ ਵੀ ਸ਼ਾਮਲ ਐ। ਇਹ ਬਰਾਮਦਗੀ ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਚੱਕ ਵਾਲਾ ਦੇ ਖੇਤਾਂ ਵਿਚੋਂ  ਹੋਈ ਐ। ਫੜੇ ਹਥਿਆਰਾਂ ਵਿਚ 4.5 ਕਿਲੋ ਆਰਡੀਐਕਸ, 5 ਹੱਥਗੋਲੇ, 5 ਪਿਸਤੌਲ, 8 ਮੈਗਜ਼ੀਨ, 220 ਕਾਰਤੂਸ, 2 ਬੈਟਰੀਆਂ ਅਤੇ ਇੱਕ ਰਿਮੋਟ ਕੰਟਰੋਲ ਸ਼ਾਮਲ ਐ। ਬੀਐਸਐਫ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਨਾਲ ਪਾਕਿਸਤਾਨੀ ਤਸਕਰਾਂ ਦੀ ਵੱਡੀ ਸਾਜ਼ਿਸ਼ ਨਾਕਾਮ ਹੋ ਗਈ ਐ। ਜਾਣਕਾਰੀ ਅਨੁਸਾਰ ਸਰਹੱਦੀ ਇਲਾਕੇ ਅੰਦਰ ਕਣਕ ਦੀ ਵੱਢਾਈ ਦਾ ਕੰਮ ਚੱਲ ਰਿਹਾ ਐ, ਜਿਸ ਦੌਰਾਨ ਪੁਲਿਸ ਤੇ ਬੀਐਸਐਫ ਨੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ਦੇ ਤਹਿਤ ਇਹ ਬਰਾਮਦਗੀ ਹੋਈ ਐ।  ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਚੱਕ ਵਾਲਾ ਦਰਿਆ ਦੇ ਕੋਲ ਜਦੋਂ ਇੱਕ ਕਿਸਾਨ ਵੱਲੋਂ ਫਸਲ ਦੀ ਵਾਢੀ ਕੀਤੀ ਜਾ ਰਹੀ ਸੀ ਤਾਂ ਉਥੋਂ ਕੁਝ ਸਮਾਨ ਬਰਾਮਦ ਹੋਇਆ ਹੈ। ਇਹ ਦੋ ਪੈਕਟ ਸਨ ਜਿੰਨਾਂ ਵਿੱਚ ਸਾਨੂੰ ਖੇਤਾਂ ਵਿੱਚੋਂ 4.5 ਕਿਲੋ ਆਰਡੀਐਕਸ, 5 ਹੱਥਗੋਲੇ, 5 ਪਿਸਤੌਲ, 8 ਮੈਗਜ਼ੀਨ, 220 ਕਾਰਤੂਸ, 2 ਬੈਟਰੀਆਂ ਅਤੇ ਇੱਕ ਰਿਮੋਟ ਕੰਟਰੋਲ ਹੋਇਆ ਬਰਾਮਦ ਹੋਇਆ ਹੈ। ਪੁਲਿਸ ਨੇ ਸਾਮਾਨ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here