Uncategorized ਖੰਨਾ ’ਚ ਵਟਸਐਪ ਸਟੇਟਸ ਨੂੰ ਲੈ ਕੇ ਹੋਈ ਖੂਨੀ ਝੜਪ/ ਚਾਕੂਆਂ ਨਾਲ ਕੀਤੇ ਹਮਲੇ ’ਚ ਦੋ ਜਣੇ ਜ਼ਖਮੀ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ By admin - April 25, 2025 0 5 Facebook Twitter Pinterest WhatsApp ਖੰਨਾ ਨੇੜੇ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਕਈ ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਐ। ਘਟਨਾ ਖੰਨਾ ਨੇੜਲੇ ਪਿੰਡ ਰਸੂਲੜਾ ਦੀ ਐ, ਜਿੱਥੇ ਵੈਟਸਐਪ ਤੇ ਪਾਏ ਸਟੇਟਸ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ। ਇਸ ਝਗੜੇ ਵਿਚ ਚਚੇਰੇ ਭਰਾ ਅਤੇ ਉਸ ਦੇ ਦੋਸਤ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਦੋਵਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ, ਜਿੱਥੇ ਇਕ ਦੀ ਹਾਲਤ ਨਾਜੁਕ ਬਣੀ ਹੋਈ ਐ। ਜ਼ਖਮੀਆਂ ਦੀ ਪਛਾਣ ਯੁਗਰਾਜ ਸਿੰਘ (37) ਵਾਸੀ ਰਸੂਲੜਾ ਅਤੇ ਸੰਦੀਪ ਕੁਮਾਰ (34) ਵਾਸੀ ਸਮਰਾਲਾ ਰੋਡ ਖੰਨਾ ਵਜੋਂ ਹੋਈ। ਸਿਵਲ ਹਸਪਤਾਲ ਵਿਚ ਜੇਰੇ ਇਲਾਜ ਸੰਦੀਪ ਕੁਮਾਰ ਦੇ ਦੱਸਣ ਮੁਤਾਬਕ ਹਮਲਾਵਰ ਉਸਨੂੰ ਉਸਦੇ ਵਟਸਐਪ ਸਟੇਟਸ ਬਾਰੇ ਧਮਕੀਆਂ ਦੇ ਰਹੇ ਸਨ, ਜਿਸ ਦੇ ਚਲਦਿਆਂ ਉਸ ਤੇ ਹਮਲਾ ਕੀਤਾ ਗਿਆ ਐ।