
ਕਪੂਰਥਲਾ ਦੀ ਚਰਚਿਤ ਵਿਰਾਸਤੀ ਇਮਾਰਤ ਜਗਜੀਤ ਕਲੱਬ ਦੀ ਹੋ ਰਹੀ ਨਿਲਾਮੀ ਮਾਮਲੇ ਵਿਚ ਨਵਾਂ ਮੋੜ ਆ ਗਿਆ ਐ। ਇਸਾਈ ਭਾਈਚਾਰੇ ਨੇ ਇਸ ਇਮਾਰਤ ਦੇ ਪੁਰਾਤਨ ਚਰਚ ਹੋਣ ਦਾ ਦਾਅਵਾ ਕਰਦਿਆਂ ਇਸ ’ਤੇ ਆਪਣਾ ਠੋਕ ਦਿੱਤਾ ਐ। ਈਸਾਈ ਭਾਈਚਾਰੇ ਦੇ ਲੋਕਾਂ ਦੇ ਕਹਿਣਾ ਐ ਇਸ ਇਮਾਰਤ ਦੀ ਈਸਾਈ ਭਾਈਚਾਰੇ ਦੀ ਚਰਚ ਵਜੋਂ ਹੋਈ ਸੀ, ਜਿਸ ਨੂੰ ਬਾਅਦ ਵਿਚ ਧੱਕੇਸ਼ਾਹੀ ਕਰਦਿਆਂ ਕਲੱਬ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਸੇ ਨੂੰ ਲੈ ਕੇ ਬੈਪਟਿਸਟ ਚੈਰੀਟੇਬਲ ਸੁਸਾਇਟੀ ਸੋਸਾਇਟੀ ਵੱਲੋਂ ਸ਼ਹਿਰ ਦੀਆਂ ਹੋਰ ਵੱਖ-ਵੱਖ ਸੰਸਥਾਵਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਮੁਲਾਕਾਤ ਕਰ ਕੇ ਜਗਜੀਤ ਕਲੱਬ ਦੀ ਨਿਲਾਮੀ ਰੋਕਣ ਦੀ ਮੰਗ ਕੀਤੀ ਐ। ਈਸਾਈ ਭਾਈਚਾਰੇ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਕਪੂਰਥਲਾ ਦੇ ਰਾਜੇ ਵੱਲੋਂ ਇਸ ਥਾਂ ਤੇ ਇਸਾਈ ਭਾਈਚਾਰੇ ਵਾਸਤੇ ਇੱਥੇ ਚਰਚ ਦੀ ਉਸਾਰੀ ਕਰਵਾਈ ਗਈ ਸੀ। ਉਹਨਾਂ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਇਸ ਜਗ੍ਹਾ ਨੂੰ ਨਿਲਾਮ ਨਹੀਂ ਹੋਣ ਦੇਣਗੇ ਅਤੇ ਜੇ ਉਹਨਾਂ ਨੂੰ ਵੱਡਾ ਸੰਘਰਸ਼ ਕਰਨਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਇਸ ਦੌਰਾਨ ਵਾਲਮੀਕੀ ਸਮਾਜ ਸਮੇਤ ਕੁੱਝ ਹੋਰ ਜਥੇਬੰਦੀਆਂ ਵੀ ਇਸਾਈ ਭਾਈਚਾਰੇ ਦੇ ਸਮਰਥਨ ਵਿਚ ਆਵਾਜ਼ ਬੁਲੰਦ ਕਰਦੀਆਂ ਨਜ਼ਰ ਆਈਆਂ।


