
ਪੰਜਾਬ ਪੁਲਿਸ ਦੀ ਨਸ਼ੇ ਤੇ ਸਮਾਜ ਵਿਰੋਧੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਦੇ ਬਾਵਜੂਦ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਇਹ ਸ਼ਰੇਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਅਜਿਹਾ ਹੀ ਮਾਮਲਾ ਲੁਧਿਆਣਾ ਅਧੀਨ ਆਉਂਦੇ ਸਮਰਾਲਾ ਸ਼ਹਿਰ ਤੋਂ ਸਾਹਮਣੇ ਆਇਆ ਐ, ਜਿੱਥੇ ਦੋ ਮੋਟਰ ਸਾਈਕਲ ਲੁਟੇਰੇ ਸੈਰ ਕਰਦੀ ਔਰਤ ਦੀਆਂ ਚੈਨੀ ਝਪਟ ਕੇ ਫਰਾਰ ਹੋ ਗਏ। ਖੋਹ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਉਧਰ ਭੀੜ-ਭਾੜ ਵਾਲੇ ਇਲਾਕੇ ਵਿਚ ਦਿਨ ਦਿਹਾੜੇ ਵਾਪਰੀ ਘਟਨਾ ਕਾਰਨ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਐ। ਘਟਨਾ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਹਰਨਾਮ ਨਗਰ ਇਲਾਕੇ ਦੀ ਐ। ਔਰਤ ਦੇ ਦੱਸਣ ਮੁਤਾਬਕ ਦੋ ਲੁਟੇਰੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਉਸ ਦੇ ਨੇੜੇ ਆ ਕੇ ਉਸ ਦੇ ਗਲੇ ਵਿਚੋਂ ਚੈਨੀ ਝਪਟ ਕੇ ਫਰਾਰ ਹੋ ਗਏ। ਦੋਵੇਂ ਨੌਜਵਾਨ ਮੌਨੇ ਸਨ ਅਤੇ ਇਕ ਨੇ ਸਿਰ ਤੇ ਹੈਲਮਟ ਪਾਇਆ ਹੋਇਆ ਸੀ। ਉਧਰ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ਼ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮੌਕੇ ਤੇ ਪਹੁੰਚੇ ਥਾਣਾ ਮੁਖੀ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਐ ਅਤੇ ਚੋਰਾਂ ਨੂੰ ਛੇਤੀ ਹੀ ਫੜ ਕੇ ਸ਼ਲਾਖਾ ਪਿੱਛੇ ਡੱਕਿਆ ਜਾਵੇਗਾ।


