Uncategorized ਵਾਹਗਾ ਬਾਰਡਰ ਰਾਹੀਂ ਭਾਰਤੀ ਨਾਗਰਿਕਾਂ ਦੀ ਆਮਦ ਸ਼ੁਰੂ/ ਪਹਿਲਗਾਮ ਹਮਲੇ ਤੋਂ ਬਾਅਦ ਦੇਸ਼ ਪਰਤ ਰਹੇ ਭਾਰਤੀ ਨਾਗਰਿਕ/ ਭਾਰਤ ਸਰਕਾਰ ਦੀ ਪਾਕਿਸਤਾਨ ਖਿਲਾਫ ਸਖਤੀ ਦਾ ਅਸਰ By admin - April 24, 2025 0 84 Facebook Twitter Pinterest WhatsApp ਸ੍ਰੀਨਗਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਖਿਲਾਫ ਸਖਤ ਰੁਖ ਅਪਨਾਇਆ ਹੋਇਆ ਐ, ਜਿਸ ਦੇ ਚਲਦਿਆਂ ਸਰਕਾਰ ਨੇ ਪਾਕਿਸਤਾਨੀ ਨਾਗਰਿਕਾ ਨੂੰ ਵਾਪਸ ਪਾਕਿਸਤਾਨ ਜਾਣ ਲਈ ਕਹਿ ਦਿੱਤਾ ਗਿਆ ਐ। ਭਾਰਤ ਸਰਕਾਰ ਦੇ ਸਖਤ ਰੁਖ ਨੂੰ ਦੇਖਦਿਆਂ ਪਾਕਿਸਤਾਨੀ ਨਾਗਰਿਕਾ ਨੇ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਐ। ਉਧਰ ਦੂਜੇ ਪਾਸੇ, ਸੈਰ-ਸਪਾਟੇ ਲਈ ਪਾਕਿਸਤਾਨ ਗਏ ਭਾਰਤੀ ਯਾਤਰੀਆਂ ਨੇ ਵੀ ਵਾਪਸੀ ਦਾ ਰੁਖ ਕੀਤਾ ਐ। ਇਸੇ ਤਹਿਤ ਅੱਜ ਬਹੁਤ ਸਾਰੇ ਭਾਰਤੀ ਨਾਗਰਿਕ ਵਾਹਗਾ ਸਰਹੱਦ ਰਸਤੇ ਵਾਪਸ ਪਰਤੇ। ਪਾਕਿਸਤਾਨ ਤੋਂ ਵਾਪਸ ਆਏ ਨਾਗਰਿਕਾਂ ਨੇ ਕਿਹਾ ਕਿ ਉਹ ਪਾਕਿਸਤਾਨ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ ਅਤੇ ਉਨ੍ਹਾਂ ਕੋਲ ਇੱਕ ਮਹੀਨੇ ਦਾ ਵੀਜ਼ਾ ਸੀ ਪਰ ਕਸ਼ਮੀਰ ਵਿਚ ਹੋਏ ਹਮਲੇ ਤੋਂ ਬਾਅਦ ਬਦਲੇ ਹਾਲਾਤਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਵਾਪਸੀ ਕੀਤੀ ਐ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਜ਼ਿਆਦਾਤਰ ਲੋਕਾਂ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਬਾਰੇ ਜਾਣਕਾਰੀ ਨਹੀਂ ਹੈ। ਪਾਕਿਸਤਾਨ ਵਿਚਲੇ ਹਾਲਾਤਾਂ ਬਾਰੇ ਉਨ੍ਹਾਂ ਕਿਹਾ ਕਿ ਉਥੇ ਵਧੀਆ ਮਾਹੌਲ ਹੈ ਅਤੇ ਭਾਰਤ ਵਾਲੇ ਪਾਸੇ ਪਹੁੰਚਣ ਬਾਅਦ ਹੀ ਉਨ੍ਹਾਂ ਨੂੰ ਕੇਂਦਰ ਦੇ ਸਖਤ ਕਦਮਾਂ ਬਾਰੇ ਜਾਣਕਾਰੀ ਮਿਲੀ ਐ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਐ ਕਿ ਉਹ ਸੁੱਖੀ ਸਾਂਦੀ ਵਤਨ ਪਰਤ ਆਏ ਨੇ।