ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ’ਚ ਮੁੰਡੇ-ਕੁੜੀ ਦੇ ਪ੍ਰੇਮ ਪ੍ਰਸੰਗ ਨੂੰ ਲੈ ਕੇ ਹੰਗਾਮਾ/ ਵਿਆਹ ਤੋਂ ਨਾਂਹ ਕਰਨ ਨੂੰ ਲੈ ਕੇ ਥਾਣੇ ਪਹੁੰਚਿਆ ਕੁੜੀ ਦਾ ਪਰਿਵਾਰ/ ਮੁੰਡੇ ’ਤੇ ਲੱਗੇ ਅਸ਼ਲੀਲ ਹਰਕਤਾਂ ਦੇ ਇਲਜ਼ਾਮ, ਪੁਲਿਸ ਕਰ ਰਹੀ ਜਾਂਚ

0
4

ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਅਧੀਨ ਆਉਂਦੇ ਇਲਾਕੇ ਵਿਚੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਐ। ਇੱਥੇ ਥਾਣੇ ਪਹੁੰਚੀ ਕੁੜੀ ਨੇ ਇਕ ਲੜਕੇ ’ਤੇ ਵਿਆਹ ਦਾ ਝਾਸਾ ਦੇ ਕੇ ਪਿਆਰ ਪੀਂਘਾ ਪਾਉਣ ਤੋਂ ਬਾਅਦ ਵਿਆਹ ਕਰਵਾਉਣ ਤੋਂ ਨਾਂਹ ਕਰਨ ਦੇ ਇਲਜ਼ਾਮ ਲਾਏ ਨੇ। ਪਰਿਵਾਰ ਤੇ ਭਾਈਚਾਰੇ ਦੇ ਲੋਕਾਂ ਸਮੇਤ ਥਾਣੇ ਪਹੁੰਚੀ ਕੁੜੀ ਦਾ ਇਲਜਾਮ ਐ ਕਿ ਉਸੇ ਦਾ ਇਕ ਮੁੰਡੇ ਨਾਲ ਇਸਟਾਗਰਾਮ ‘ਤੇ ਸੰਪਰਕ  ਹੋਇਆ ਸੀ ਜੋ ਬਾਅਦ ਵਿਚ ਫੋਨ ਤੇ ਗੱਲਬਾਤ ਵਿਚ ਬਦਲ ਗਿਆ। ਇਸੇ ਦੌਰਾਨ ਮੁੰਡਾ ਉਸ ਨਾਲ ਸਿਨੇਮਾ ਹਾਲ ਵਿਚ ਫਿਲਮ ਵੇਖਣ ਵੀ ਗਿਆ, ਜਿੱਥੇ ਉਸ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਜ਼ਬਰਦਸਤੀ ਸਬੰਧ ਬਣਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਦਾ ਉਸ ਨੇ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਲੜਕੇ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਐ। ਉਧਰ ਥਾਣੇ ਪਹੁੰਚੇ ਲੜਕੇ ਦਾ ਕਹਿਣਾ ਸੀ ਕਿ ਉਸ ਨੂੰ ਧੱਕੇ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਐ ਤੇ ਗੱਲ ਨਾ ਮੰਨਣ ’ਤੇ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ ਜਾ ਰਹੀ ਐ। ਉਸ ਨੇ ਕਿਹਾ ਕਿ ਜੋ ਉਸ ਨੂੰ ਵਿਆਹ ਤੋਂ ਪਹਿਲਾਂ ਹੀ ਬਲੈਕਮੇਲ ਕਰ ਰਹੇ ਨੇ, ਬਾਦ ਵਿਚ ਕੀ ਕਰਨਗੇ,  ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਨੂੰ ਦੋਵਾਂ ਦੀ ਸਹਿਮਤੀ ਨਾਲ ਸੁਲਝਾਉਣ ਦੀ ਕੋਸਿਸ਼ ਕੀਤੀ ਜਾ ਰਹੀ ਐ ਤੇ ਜੇਕਰ ਗੱਲ ਨਾ ਬਣੀ ਤਾਂ ਲੜਕੀ ਪਰਿਵਾਰ ਦੇ ਬਿਆਨਾ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।

LEAVE A REPLY

Please enter your comment!
Please enter your name here