Uncategorized ਜਲੰਧਰ ਪੁਲਿਸ ਹੱਥੇ ਚੜ੍ਹਿਆ ਬੱਚੀਆਂ ਨੂੰ ਅਗਵਾ ਕਰਨ ਵਾਲਾ ਮੁਲਜ਼ਮ/ ਬੱਚੀਆਂ ਨੂੰ ਅਗਵਾ ਕਰ ਕੇ ਕਰਵਾਉਂਦਾ ਸੀ ਗਲਤ ਕੰਮ ਤੇ ਬਾਲ ਮਜਦੂਰੀ 13 ਸਾਲਾ ਬੱਚੀ ਦੀ ਹੁਸ਼ਿਆਰੀ ਸਦਕਾ ਹੋਈ ਗ੍ਰਿਫਤਾਰੀ By admin - April 23, 2025 0 13 Facebook Twitter Pinterest WhatsApp ਜਲੰਧਰ ਪੁਲਿਸ ਨੇ ਇਕ ਅਜਿਹੇ ਸਖਸ਼ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ ਜੋ ਨਾਬਾਲਿਗ ਬੱਚੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਤੋਂ ਮਜਦੂਰੀ ਕਰਵਾਉਂਦਾ ਸੀ। ਇਹ ਸਖਸ਼ ਬੱਚੀਆਂ ਨੂੰ ਖਾਣ-ਪੀਣ ਦਾ ਲਾਲਚ ਦੇ ਕੇ ਪਹਿਲਾਂ ਆਪਣੇ ਜਾਲ ਵਿਚ ਫਸਾਉਂਦਾ ਸੀ ਅਤੇ ਫਿਰ ਨਸ਼ੀਲੇ ਪਦਾਰਥਾਂ ਦੀ ਮਦਦ ਨਾਲ ਬੇਸ਼ੁਧ ਕਰ ਕੇ ਗਲਤ ਕੰਮ ਕਰਵਾਉਂਦਾ ਸੀ। ਪੁਲਿਸ ਨੇ ਮੁਲਜਮ ਦੇ ਕਬਜੇ ਵਿਚੋਂ ਤਿੰਨ ਬੱਚੀਆਂ ਬਰਾਮਦ ਕੀਤੀਆਂ ਨੇ, ਜੋ ਇਸ ਨੇ ਵੱਖ ਵੱਖ ਥਾਵਾਂ ਤੋਂ ਅਗਲਾ ਕਰ ਕੇ ਆਪਣੇ ਕੋਲ ਰੱਖੀਆਂ ਹੋਈਆਂ ਸੀ। ਇਸ ਵਕਤ ਇਹ ਕਪੂਰਥਲਾ ਵਿਖੇ ਰਹਿ ਰਿਹਾ ਸੀ। ਇਸ ਸਖਸ ਨੇ ਫਰਵਰੀ ਮਹੀਨੇ ਮਹੀਨੇ ਵਿਚ ਜਲੰਧਰ ਦੇ ਬੋਗੜੀ ਰੋਡ ਤੇ ਬਸ਼ੀਰਪੁਰ ਤੋਂ 7 ਤੇ 13 ਸਾਲ ਦੀਆਂ ਦੋ ਬੱਚੀਆਂ ਨੂੰ ਅਗਵਾ ਕੀਤਾ ਸੀ। ਇਨ੍ਹਾਂ ਵਿਚੋਂ 13 ਸਾਲ ਦੀ ਬੱਚੀ ਨੇ ਹੁਸ਼ਿਆਰੀ ਦਿਖਾਉਂਦੇ ਹੋਏ ਕਿਸੇ ਦਾ ਫੋਨ ਲੈ ਕੇ ਆਪਣੀ ਮਾਂ ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਜਲੰਧਰ ਪੁਲਿਸ ਨੇ ਮੌਕੇ ਤੇ ਜਾ ਕੇ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜੇ ਵਿਚੋਂ ਬੱਚੀਆਂ ਨੂੰ ਬਰਾਮਦ ਕੀਤਾ। ਪਾਇਲ ਨਾਮ ਦੀ ਇਸ 13 ਸਾਲਾ ਬੱਚੀ ਦੀ ਹੁਸ਼ਿਆਰੀ ਸਦਕਾ ਉਸ ਨੇ ਖੁਦ ਦੇ ਨਾਲ ਨਾਲ ਬਾਕੀ ਬੱਚੀਆਂ ਦੀ ਵੀ ਜਾਨ ਬਚਾਈ ਐ। ਕਾਬੂ ਕੀਤੇ ਮੁਲਜਮ ਦੀ ਪਛਾਣ ਰਾਜੇਸ਼ ਪਾਂਡੇ ਵਜੋਂ ਹੋਈ ਐ ਜੋ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲਾ ਐ। ਇਸ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ ਅਤੇ ਇਹ ਟਿਕਾਣੇ ਬਦਲ ਬਦਲ ਕੇ ਅਜਿਹੀਆਂ ਘਨਟਾਵਾਂ ਨੂੰ ਅੰਜ਼ਾਮ ਦਿੰਦਾ ਆ ਰਿਹਾ ਸੀ। ਪੁਲਿਸ ਨੇ ਮੁਲਜਮ ਖਿਲਾਫ ਪਾਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।