ਹੁਸ਼ਿਆਰਪੁਰ ’ਚ ਤੇਜ਼-ਰਫਤਾਰੀ ਕਾਰਨ ਤਿੰਨ ਦੀ ਗਈ ਜਾਨ/ ਬੇਕਾਬੂ ਤੇਜ਼ ਰਫਤਾਰ ਟਿੱਪਰ ਨੇ ਚਾਰ ਜਣਿਆਂ ਨੂੰ ਮਾਰੀ ਟੱਕਰ/ ਤਿੰਨ ਦੀ ਹੋਈ ਮੌਤ, ਇਕ ਦੀ ਹਾਲਤ ਗੰਭੀਰ, ਪੁਲਿਸ ਕਰ ਰਹੀ ਜਾਂਚ

0
6

ਹੁਸ਼ਿਆਰਪੁਰ ਚ ਵਾਪਰੇ ਸੜਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸ਼ਾਮਲ ਨੇ। ਘਟਨਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਅੱਡੇ ਬੁਡਾਵੜ ਦੀ ਦੱਸੀ ਜਾ ਰਹੀ ਐ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਇਕ ਤੇਜ਼ ਰਫਤਾਰ ਟਿੱਪਰ ਅਚਾਨਕ ਬੇਕਾਬੂ ਹੋ ਕੇ ਸੜਕ ਕੰਢੇ ਜਾ ਰਹੇ ਲੋਕਾਂ ਤੇ ਜਾ ਚੜ੍ਹੀ। ਇਸ ਹਾਦਸੇ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸ਼ਾਮਲ ਨੇ। ਸਿਵਲ ਹਸਪਤਾਲ ਹਾਜੀਪੁਰ ਦੇ ਡਾਕਟਰਾਂ ਮੁਤਾਬਕ ਦੇਰ ਰਾਤ ਚਾਰ ਲੋਕਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ ,ਜਿਨ੍ਹਾ ਵਿਚੋਂ ਦੋ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਵਿਅਕਤੀ ਨੂੰ ਗੰਭੀਰ ਹਾਲਤ ਦੇ ਚਲਦਿਆਂ ਰੈਫਰ ਕੀਤਾ ਗਿਆ ਸੀ, ਜਿਸ ਦੀ ਰਸਤੇ ਵਿਚ ਮੌਤ ਹੋ ਗਈ। ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਵੀ ਗੰਭੀਰ ਜ਼ਖਮੀ ਐ, ਜਿਸ ਦਾ ਇਲਾਜ ਚੱਲ ਰਿਹਾ ਐ। ਪ੍ਰਤੱਖਦਰਸ਼ੀਆਂ ਮੁਤਾਬਕ ਟਿਪਰ ਡਰਾਈਵਰ ਨਸ਼ੇ ਵਿਚ ਸੀ ਅਤੇ ਉਹ ਟਿੱਪਰ ਨੂੰ ਤੇਜ ਰਫਤਾਰ ਨਾਲ ਚਲਾ ਰਿਹਾ ਸੀ, ਜਿਸ ਦੇ ਚਲਦਿਆਂ ਇਹ ਹਾਦਸਾ ਵਾਪਰਿਆ ਐ। ਉਧਰ ਲੋਕਾਂ ਅੰਦਰ ਹਾਦਸੇ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਦਾ ਇਲਜ਼ਾਮ ਐ ਕਿ ਟਿੱਪਰ ਚਾਲਕ ਬੇਪਰਵਾਹੀ ਨਾਲ ਵਾਹਨ ਚਲਾਉਂਦੇ ਨੇ, ਜਿਸ ਕਾਰਨ ਹਾਦਸੇ ਵਾਪਰਦੇ ਨੇ। ਲੋਕਾਂ ਨੇ ਟਿੱਪਰ ਚਾਲਕਾਂ ਤੇ ਸਿਕੰਜਾ ਕੱਸਣ ਦੀ ਮੰਗ ਕੀਤੀ ਐ। ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਟਿੱਪਰ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here