ਸਿਹਤ ਵਿਭਾਗ ਨੇ ਸਰਕਾਰੀ ਹਸਪਤਾਲਾਂ ਦਾ ਬਦਲਿਆ ਸਮਾਂ/ ਹੁਣ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤਕ ਖੁੱਲ੍ਹਣਗੇ ਸਰਕਾਰੀ ਹਸਪਤਾਲ/ 16 ਅਪਰੈਲ ਤੋਂ 15 ਅਕਤੂਬਰ ਤਕ ਜਾਰੀ ਰਹੇਗੀ ਇਹ ਸਮਾਂ-ਸਾਰਨੀ

0
9

 

ਲਗਾਤਾਰ ਵਧਦੀ ਗਰਮੀ ਦੇ ਚਲਦਿਆਂ ਸਿਹਤ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਸਮੇਂ ਵਿਚ ਵੱਡੀ ਤਬਦੀਲੀ ਕੀਤੀ ਗਈ ਐ। ਸਿਹਤ ਵਿਭਾਗ ਨੇ ਇਸ ਸਬੰਧੀ ਬਾਕਾਇਦਾਂ ਹਦਾਇਤਾਂ ਜਾਰੀ ਕੀਤੀਆਂ ਨੇ, ਜਿਸ ਮੁਤਾਬਕ ਹੁਣ ਸਾਰੇ ਸਰਕਾਰੀ ਹਸਪਤਾਲ ਸਵੇਰੇ 8 ਵਜੇ ਖੁੱਲ੍ਹਿਆ ਕਰਨਗੇ ਅਤੇ ਦੁਪਿਹਰ 2 ਵਜੇ ਤਕ ਖੁਲ੍ਹੇ ਰਹਿਣਗੇ। ਜਦਕਿ ਐਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ 24 ਘੰਟੇ ਜਾਰੀ ਰਹਿਣਗੀਆਂ। ਇਹ ਸਮਾਂ ਸਾਰਨੀ 16 ਅਪਰੈਲ ਤੋਂ 15 ਅਕਤੂਬਰ ਤਕ ਲਾਗੂ ਰਹੇਗੀ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਅੰਦਰ ਸੁਰੱਖਿਆਂ ਪ੍ਰਬੰਧ ਵੀ ਮਜਬੂਤ ਕੀਤੇ ਜਾ  ਰਹੇ ਨੇ। ਸਿਹਤ ਵਿਭਾਗ ਨੇ ਇਹ ਕਦਮ ਬੀਤੇ ਦਿਨਾਂ ਦੌਰਾਨ ਸਰਕਾਰੀ ਹਸਪਤਾਲਾਂ ਅੰਦਰ ਵਾਪਰੀਆਂ ਭੰਨ-ਤੋੜ ਤੇ ਕੁੱਟਮਾਰ ਦੀਆਂ ਘਟਨਾਵਾਂ ਤੋਂ ਬਾਅਦ ਚੁੱਕਿਆ ਗਿਆ ਐ। ਪੁਲਿਸ ਵੱਲੋਂ ਹਸਪਤਾਲਾਂ ਅੰਦਰ ਵਾਧੂ ਸੁਰੱਖਿਆ ਕਰਮੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਹਸਪਤਾਲਾਂ ਦੀ ਨਿੱਜੀ ਸੁਰੱਖਿਆ ਸੇਵਾਵਾਂ ਨੂੰ ਵੀ ਬਿਹਤਰ ਬਣਾਉਣ ਦੇ ਯਤਨ ਕੀਤੇ ਜਾਣਗੇ। ਦੱਸਣਯੋਗ ਐ ਕਿ ਬੀਤੇ ਦਿਨ ਡੇਰਾਬੱਸੀ ਸਮੇਤ ਕੁੱਝ ਹੋਰ ਥਾਵਾਂ ਤੇ ਵੀ ਸਰਕਾਰੀ ਹਸਪਤਾਲਾਂ ਅੰਦਰ ਹਿੰਸਕ ਘਟਨਾਵਾਂ ਦੀਆਂ ਖਬਰਾਂ ਸਾਹਮਣੇ ਆਈਆਂ ਸੀ, ਜਿਸ ਤੋਂ ਬਾਅਦ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਡੀਜੀਪੀ ਪੰਜਾਬ ਨਾਲ ਮੁਲਾਕਾਤ ਕਰਕੇ ਹਸਪਤਾਲਾਂ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਚਾਰ-ਚਰਚਾ ਕੀਤੀ ਸੀ। ਇਸ ਤੋਂ ਇਲਾਵਾ ਵਧਦੀ ਗਰਮੀ ਦੌਰਾਨ ਬਿਜਲੀ ਦੀ ਬਚਤ ਖਾਤਰ ਵੀ ਦਫਤਰਾਂ ਦੇ ਸਮਾਂ ਬਦਲਿਆਂ ਜਾਂਦਾ ਰਿਹਾ ਐ। ਪਿਛਲੇ ਸਾਲ ਦੌਰਾਨ ਵੀ ਸਰਕਾਰ ਨੇ ਜ਼ਿਆਦਾ ਗਰਮੀ ਵਾਲੇ ਮਹੀਨਿਆਂ ਦੌਰਾਨ ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 8 ਤੋਂ 2 ਵਜੇ ਤਕ ਕੀਤਾ ਗਿਆ ਸੀ।

LEAVE A REPLY

Please enter your comment!
Please enter your name here