Uncategorized ਪਟਿਆਲਾ ’ਚ ਆਪਣੇ ਹੀ ਮਹਿਕਮੇ ਖਿਲਾਫ ਨਿਤਰਿਆ ਪੁਲਿਸ ਮੁਲਾਜ਼ਮ/ ਪਰਿਵਾਰ ਸਮੇਤ ਧਰਨਾ ਦੇ ਕੇ ਕੁੱਟਮਾਰ ਮਾਮਲੇ ’ਚ ਮੰਗਿਆ ਇਨਸਾਫ਼/ ਪੁਲਿਸ ਪ੍ਰਸ਼ਾਸਨ ’ਤੇ ਲਾਏ ਮੁਲਜ਼ਮਾਂ ਦੀ ਪੁਸ਼ਤ-ਪਨਾਹੀ ਦੇ ਇਲਜ਼ਾਮ By admin - April 16, 2025 0 15 Facebook Twitter Pinterest WhatsApp ਆਮ ਤੌਰ ’ਤੇ ਆਮ ਲੋਕਾਂ ਵੱਲੋਂ ਪੁਲਿਸ ਮਹਿਕਮੇ ਤੋਂ ਇਨਸਾਫ ਲੈਣ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਐ ਪਰ ਪਟਿਆਲਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਐ, ਜਿੱਥੇ ਏਐਸਆਈ ਰੈਕ ਦੇ ਪੁਲਿਸ ਮੁਲਾਜ਼ਮ ਨੂੰ ਇਨਸਾਫ ਲੈਣ ਲਈ ਖੁਦ ਦੇ ਮਹਿਕਮੇ ਖਿਲਾਫ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਐ। ਮਾਮਲਾ ਠੱਗੀ ਦਾ ਦੱਸਿਆ ਜਾ ਰਿਹਾ ਐ, ਜਿਸ ਵਿਚ ਵੱਧ ਵਿਆਜ਼ ਦਾ ਝਾਂਸਾ ਦੇ ਕੇ ਕੁੱਝ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰੀ ਗਈ ਸੀ। ਠੱਗੀ ਦਾ ਸ਼ਿਕਾਰ ਲੋਕਾਂ ਵਿਚ ਏਐਸਆਈ ਦਾ ਭਰਾ ਵੀ ਸ਼ਾਮਲ ਸੀ, ਜਿਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੀੜਤ ਧਿਰ ਦਾ ਇਲਜਾਮ ਐ ਕਿ ਇਸੇ ਸ਼ਿਕਾਇਤ ਨੂੰ ਵਾਪਸ ਕਰਵਾਉਣ ਲਈ ਠੱਗੀ ਮਾਰਨ ਵਾਲੇ ਧਿਰ ਦੇ ਲੋਕਾਂ ਨੇ ਲੁਧਿਆਣਾ ਤੋਂ ਆ ਕੇ ਉਨ੍ਹਾਂ ਦੇ ਘਰ ਤੇ ਹਮਲਾ ਕਰ ਕੇ ਭੰਨਤੋੜ ਤੇ ਕੁੱਟਮਾਰ ਕੀਤੀ। ਹਮਲੇ ਵਿਚ ਏਐਸਆਈ ਦੀ ਗੱਡੀ ਦੀ ਵੀ ਬੂਰੀ ਤਰ੍ਹਾਂ ਭੰਨਤੋੜ ਕੀਤੀ ਗਈ। ਏਐਸਆਈ ਨੇ ਪੁਲਿਸ ਤੋਂ ਪਰਿਵਾਰ ਨਾਲ ਹੋਣ ਧੱਕੇ ਲਈ ਇਨਸਾਫ ਮੰਗਿਆ ਪਰ ਜਦੋਂ ਕੋਈ ਪੁਖਤਾ ਕਾਰਵਾਈ ਨਾ ਹੋਈ ਤਾਂ ਉਸ ਨੇ ਪਰਿਵਾਰ ਸਮੇਤ ਧਰਨਾ ਦੇ ਦਿੱਤਾ। ਪੀੜਤ ਨੇ ਕਿਹਾ ਕਿ ਹੁਣ ਉਸ ਨੂੰ ਸਸਪੈਂਡ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਨੂ ਇਨਸਾਫ ਨਹੀਂ ਮਿਲ ਜਾਂਦਾ, ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਉਧਰ ਪੁਲਿਸ ਦੀ ਵਰਦੀ ਵਿਚ ਪ੍ਰਦਰਸ਼ਨ ਤੋਂ ਬਾਅਦ ਸਥਾਨਕ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਐ। ਮਾਮਲਾ ਤੁਲ ਫੜਦਾ ਵੇਖ ਕੇ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਐ। ਪੁਲਿਸ ਨੇ ਪੀੜਤ ਧਿਰ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਐ।