ਗੁਰਦਾਸਪੁਰ ’ਚ ਲੁਟੇਰਿਆਂ ਨੇ ਨਿੱਜੀ ਕੰਪਨੀ ਨੂੰ ਬਣਾਇਆ ਨਿਸ਼ਾਨਾ/ ਕਰਿੰਦੇ ’ਤੇ ਹਮਲਾ ਕਰ ਕੇ 3 ਲੱਖ ਦੀ ਲੁੱਟ ਕਰ ਕੇ ਹੋਏ ਫਰਾਰ/ ਅੱਧੀ ਦਰਜਨ ਲੁਟੇਰਿਆਂ ਨੇ ਰਸਤੇ ’ਚ ਘੇਰ ਕੇ ਅੰਜ਼ਾਮ ਦਿੱਤੀ ਘਟਨਾ

0
5

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੇ ਬਾਵਜੂਦ ਲੁੱਟ-ਖੋਹ ਦੀਆਂ ਘਨਟਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਵਾਰਦਾਤ ਗੁਰਦਾਸਪੁਰ ਦੇ ਕਲਾਨੌਰ ਰੋਡ ਇਲਾਕੇ ਵਿਚ ਵਾਪਰੀ ਐ, ਜਿੱਥੇ ਅੱਧੀ ਦਰਜਨ ਲੁਟੇਰਿਆਂ ਨੇ ਇਕ ਨਿੱਜੀ ਕੰਪਨੀ ਦੇ ਕਰਿੰਦੇ ਨੂੰ ਨਿਸ਼ਾਨਾ ਬਣਾਉਂਦਿਆਂ 3 ਲੱਖ ਰੁਪਏ ਦੀ ਲੁੱਟ ਕੀਤੀ ਗਈ ਐ। ਪੀੜਤ ਦੀ ਪਛਾਣ ਪੰਕਜ ਵਜੋਂ ਹੋਈ ਐ, ਜੋ ਇਕ ਨਿੱਜੀ ਕੰਪਨੀ ਵਿਚ ਸੇਲਜਮੈਨ ਵਜੋਂ ਕੰਮ ਕਰਦਾ ਐ ਅਤੇ ਬੈਂਕ ਵਿਚ ਛੁੱਟੀ ਹੋਣ ਕਾਰਨ ਕੰਪਨੀ ਦਾ ਕੈਸ਼ ਘਰ ਲੈ ਕੇ ਜਾ ਰਿਹਾ ਸੀ ਸਿ ਰਸਤੇ ਵਿਚ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ। ਲੁਟੇਰਿਆਂ ਦੇ ਨਾਲ ਚਿੱਟੇ ਰੰਗ ਦੀ ਆਈ-20 ਕਾਰ ਵਿਚ ਸਵਾਰ ਕੁੱਝ ਹੋਰ ਲੁਟੇਰੇ ਵੀ ਸਨ, ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਕੰਪਨੀ ਦੇ ਕਰਿੰਦੇ ਨੂੰ ਹਥਿਆਰ ਦਿਖਾ ਕੇ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਫਿਰ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰਨ ਬਾਅਦ ਮੌਕੇ ਤੋ ਫਰਾਰ ਹੋ ਗਏ। ਪੀੜਤ ਨੇ ਇਸ ਦੀ ਸੂਚਨਾ ਕੰਪਨੀ ਮਾਲਕਾਂ ਨੂੰ ਦਿੱਤੀ, ਜਿਨ੍ਹਾਂ ਨੇ ਅੱਗੇ ਪੁਲਿਸ ਨੂੰ ਇਤਲਾਹ ਦਿੱਤੀ। ਘਟਨਾ ਤੋਂ ਬਾਅਦ ਕਾਰੋਬਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਐ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here