Uncategorized ਅੰਮ੍ਰਿਤਸਰ ਐਕਸਾਈਜ਼ ਵਿਭਾਗ ਦਾ ਨਾਜਾਇਜ਼ ਠੇਕੇ ਖਿਲਾਫ ਐਕਸ਼ਨ/ ਮਿਆਦ ਪੁੱਗਣ ਤੋਂ ਬਾਅਦ ਵੀ ਗ੍ਰਾਹਕਾਂ ਨੂੰ ਪਰੋਸੀ ਜਾ ਰਹੀ ਸੀ ਸ਼ਰਾਬ/ ਐਕਸਾਈਜ਼ ਵਿਭਾਗ ਨੇ ਸ਼ਰਾਬ ਕਬਜ਼ੇ ’ਚ ਲੈ ਕੇ ਕਾਰਵਾਈ ਕੀਤੀ ਸ਼ੁਰੂ By admin - April 14, 2025 0 8 Facebook Twitter Pinterest WhatsApp ਅੰਮ੍ਰਿਤਸਰ ਤੋਂ ਸ਼ਰਾਬ ਦਾ ਕਾਰੋਬਾਰ ਨਾਲ ਜੁੜਿਆ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਐ। ਇੱਥੇ 31 ਮਾਰਚ ਨੂੰ ਠੇਕਾ ਬੰਦ ਹੋਣ ਤੋਂ ਵੀ ਠੇਕੇ ਦੇ ਕਰਿੰਦੇ ਨੇ ਨਾ ਸਿਰਫ ਸ਼ਰਾਬ ਦੀ ਵਿਕਰੀ ਜਾਰੀ ਰੱਖੀ ਸਗੋਂ ਅਹਾਤਾ ਖੋਲ੍ਹ ਕੇ ਗ੍ਰਾਹਕਾਂ ਨੂੰ ਸ਼ਰਾਬ ਵੀ ਪਰੋਸੀ ਗਈ। ਘਟਨਾ ਸ਼ਹਿਰ ਦੇ ਪੌਸ਼ ਇਲਾਕੇ ਵਜੋਂ ਜਾਣੇ ਜਾਂਦੇ ਰਣਜੀਤ ਐਵਨਿਊ ਦੀ ਦੱਸੀ ਜਾ ਰਹੀ ਐ। ਉਧਰ ਘਟਨਾ ਦੀ ਭਿਣਕ ਪੈਣ ਬਾਅਦ ਮੌਕ ਤੇ ਪਹੁੰਚੀ ਐਕਸਾਈਜ਼ ਵਿਭਾਗ ਦੀ ਟੀਮ ਨੇ ਸ਼ਰਾਬ ਤੇ ਬੀਅਰ ਦੀਆਂ ਪੇਟੀਆਂ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ 31 ਮਾਰਚ ਨੂੰ ਆਰਬੀ ਵਾਇਨ ਸ਼ਾਮ ਨਾਮ ਦੇ ਠੇਕੇ ਦੀ ਮਿਆਦ ਖਤਮ ਹੋ ਗਈ ਸੀ ਅਤੇ ਇੱਥੇ ਜੈਤੀਂਪੂਰੀਆਂ ਗਰੁੱਪ ਦਾ ਠੇਕਾ ਅਲਾਟ ਹੋਇਆ ਸੀ ਪਰ ਆਰ.ਬੀ.ਪੀ ਵਾਈਨ ਦੇ ਕਰਿੰਦੇ ਵਲੋਂ ਠੇਕਾ ਖੋਲ੍ਹ ਕੇ ਅਤੇ ਕੁਰਸੀ ਮੇਜ ਲਗਾ ਕੇ ਗ੍ਰਾਹਕਾਂ ਨੂੰ ਸ਼ਰਾਬ ਪਰੋਸੀ ਜਾ ਰਹੀ, ਜਿਸ ਦੇਗ ਚਲਦਿਆਂ ਮੌਕੇ ਤੇ ਪਹੁੰਚੇ ਅਕਸਾਇਜ ਵਿਭਾਗ ਦੇ ਅਧਿਕਾਰੀਆਂ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਠੇਕੇ ਨੂੰ ਬੰਦ ਕਰਵਾ ਦਿੱਤਾ। ਵਿਭਾਗ ਨੇ ਮੌਕੇ ਤੇ ਸ਼ਰਾਬ ਦੀਆਂ ਪੇਟੀਆਂ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।