ਸਮਰਾਲਾ ਨੇੜੇ ਗਊ ਹੱਤਿਆ ਦੇ ਅੱਡੇ ਦਾ ਪਰਦਾਫਾਸ਼/ ਭਾਰੀ ਮਾਤਰਾ ’ਚ ਗਊ ਮਾਸ ਅਤੇ ਸਾਜ਼ੋ-ਸਾਮਾਨ ਬਰਾਮਦ/ ਪੁਲਿਸ ਨੇ ਮੌਕੇ ਤੋਂ ਫਰਾਰ ਤਸਕਰਾਂ ਦੀ ਭਾਲ ਕੀਤੀ ਸ਼ੁਰੂ

0
6

ਗਊ ਰੱਖਿਆ ਦਲ ਦੇ ਆਗੂਆਂ ਨੇ ਸਮਰਾਲਾ ਨੇੜੇ ਗਊ ਹੱਤਿਆ ਦੇ ਅੱਡੇ ਦਾ ਪਰਦਾਫਾਸ਼ ਕੀਤਾ ਐ। ਗਊ ਰੱਖਿਆ ਦਲ ਦੇ ਆਗੂਆਂ ਨੇ ਪੁਲਿਸ ਦੀ ਮਦਦ ਨਾਲ ਛਾਪੇਮਾਰੀ ਕਰ ਕੇ ਮੌਕੇ ਤੇ ਭਾਰੀ ਮਾਤਰਾ ਵਿਚ ਗਊ ਮਾਸ ਤੋਂ ਇਲਾਵਾ ਲਿਫਾਫੇ, ਕੰਡਾ ਤੇ ਰੇਹੜੀ ਬਰਾਮਦ ਕੀਤੀ ਐ। ਘਟਨਾ ਸਮਰਾਲਾ ਨੇੜਿਓਂ ਗੁਜਰਦੀ ਸਰਹੰਦ ਨਹਿਰ ਦੇ ਕੰਢੇ ਵੱਸੇ ਪਿੰਡ ਪਵਾਤ ਦੀ ਦੱਸੀ ਜਾ ਰਹੀ ਐ, ਜਿੱਥੇ ਨਹਿਰ ਦੇ ਕੰਢੇ ਤੇ ਸਥਿਤ ਜੰਗਲ ਅੰਦਰ ਰਾਤ ਦੇ ਹਨੇਰੇ ਵਿਚ ਗਊਆਂ ਕੱਟਣ ਦਾ ਧੰਦਾ ਕੀਤਾ ਜਾ ਰਿਹਾ ਸੀ। ਇਸ ਦੀ ਸੂਹ ਮਿਲਣ ਬਾਅਦ ਮੌਕੇ ਤੇ ਪਹੁੰਚੇ ਗਊ ਰੱਖਿਆ ਦਲ ਦੇ ਆਗੂਆਂ ਨੇ ਭਾਰੀ ਮਾਤਰਾ ਵਿਚ ਗਊ ਮਾਸ ਬਰਾਮਦ ਕੀਤਾ ਐ। ਘਟਨਾ ਸਥਾਨ ਤੇ 10 ਤੋਂ 12 ਲੋਕ ਮੌਜੂਦ ਸਨ ਜੋ ਛਾਪੇ ਦੌਰਾਨ ਮੌਕੇ ਤੇ ਫਰਾਰ ਹੋ ਗਏ। ਇਹ ਲੋਕ ਗਊਆਂ ਨੂੰ ਕਤਲ ਕਰ ਕੇ ਅੱਗੇ ਮਾਸ ਸਪਲਾਈ ਕਰਨ ਦੇ ਕੰਮ ਵਿਚ ਲੱਗੇ ਹੋਏ ਸੀ।  ਮੌਕੇ  ਤੇ ਤਿੰਨ ਗਊਆਂ ਨੂੰ ਕਤਲ ਕਰ ਕੇ ਉਨ੍ਹਾਂ ਦਾ ਮਾਸ ਲਿਫਾਫਿਆਂ ਵਿਚ ਪੈਕ ਕੀਤਾ ਜਾ ਰਿਹਾ ਸੀ ਜੋ ਅੱਗੇ ਸਪਲਾਈ ਕੀਤਾ ਜਾਣਾ ਸੀ। ਉਧਰ ਘਟਨਾ ਤੋਂ ਬਾਅਦ ਹਿੰਦੂ ਸੰਗਠਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਐ। ਉਨ੍ਹਾਂ ਪ੍ਰਸ਼ਾਸਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਛੇਤੀ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਰੋਡ ਜਾਮ ਕਰ ਕੇ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਨੇ ਟੀਮਾਂ ਬਣਾ ਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here