ਗੁਰੂ ਨਗਰੀ ਅੰਦਰ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਨੇ। ਚੋਰ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਅਜਿਹੀ ਹੀ ਮਾਮਲਾ ਸ਼ਹਿਰ ਦੀ ਹੋਲਸੇਲ ਦਵਾਈਆਂ ਮਾਰਕੀਟ ਕਟਰਾ ਸ਼ੇਰ ਸਿੰਘ ਇਲਾਕੇ ਤੋਂ ਸਾਹਮਣੇ ਆਇਆ ਐ, ਜਿੱਥੇ ਅੱਜ ਤੜਕਸਾਰ ਚੋਰਾਂ ਨੇ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਸੱਤ ਤੋਂ ਅੱਠ ਲੱਖ ਰੁਪਏ ਦੀ ਚੋਰੀ ਕੀਤੀ ਹੈ। ਇਨੋਵਾ ਕਾਰ ਵਿਚ ਸਵਾਰ ਹੋ ਕੇ ਆਏ ਚਾਰ ਚੋਰਾਂ ਨੇ ਪਹਿਲਾਂ ਦੁਕਾਨ ਦਾ ਸ਼ਟਰ ਤੋੜਿਆਂ ਅੰਦਰ ਫਿਰ ਅੰਦਰ ਦਾਖਲ ਹੋ ਕੇ ਨਕਦੀ ਅਤੇ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਦੁਕਾਨ ਮਾਲਕ ਨੂੰ ਘਟਨਾ ਦਾ ਪਤਾ ਸਵੇਰੇ 6 ਵਜੇ ਲੱਗਿਆ ਜਦੋਂ ਕਿਸੇ ਨੇ ਦੁਕਾਨ ਦੇ ਸ਼ਟਰ ਖੁੱਲ੍ਹੇ ਹੋਣ ਦੀ ਸੂਚਨਾ ਦਿੱਤੀ। ਚੋਰੀ ਸਾਰੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਸੀਸੀਟੀਵੀ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਲੁਟੇਰੇ ਇਸ ਦੁਕਾਨ ਦੇ ਅੰਦਰ ਆਏ ਨੇ ਤੇ ਉਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।