ਪਟਿਆਲਾ ’ਚ ਫਿਲਮ ਅਕਾਲ ਦੇ ਪੋਸਟਰ ਪਾੜਣ ਦਾ ਮੁੱਦਾ ਗਰਮਾਇਆ/ ਪੁਲਿਸ ਨੇ ਪੋਸਟਰ ਪਾੜਣ ਵਾਲੇ ਬਾਬਾ ਬਖਸ਼ੀਸ਼ ਸਿੰਘ ਨੂੰ ਕੀਤਾ ਗ੍ਰਿਫ਼ਤਾਰ/ ਸਾਜ਼ਿਸ਼ ਤਹਿਤ ਸਿੱਖ ਕਿਰਦਾਰਾਂ ਨਾਲ ਸਬੰਧਤ ਫਿਲਮਾਂ ਬਣਾਉਣ ਦੇ ਲਾਏ ਇਲਜ਼ਾਮ

0
9

ਗਿੱਪੀ ਗਰੇਵਾਲ ਦੀ ਫਿਲਮ ਅਕਾਲ ਦੇ ਰਿਲੀਜ਼ ਹੋਣ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਐ। ਪਟਿਆਲਾ ਵਿਖੇ ਫਿਲਮ ਦੇ ਵਿਰੋਧ ਵਿਚ ਨਿਤਰਦਿਆਂ ਕੁੱਝ ਸਿੱਖ ਆਗੂਆਂ ਨੇ ਸਿਨੇਮਾ ਘਰ ਪਹੁੰਚ ਕੇ ਫਿਲਮ ਬੰਦ ਕਰਵਾ ਦਿੱਤੀ। ਵਿਰੋਧ ਕਰਨ ਵਾਲਿਆਂ ਨੇ ਫਿਲਮ ਦਾ ਸ਼ੋਅ ਬੰਦ ਕਰਵਾਉਣ ਦੇ ਨਾਲ ਨਾਲ ਸਿਨੇਮਾ ਘਰ ਅੰਦਰ ਲੱਗੇ ਫਿਲਮ ਦੇ ਪੋਸਟਰ ਵੀ ਪਾੜ ਦਿੱਤੇ। ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਮੌਕ ਤੇ ਪਹੁੰਚ ਕੇ ਵਿਰੋਧ ਕਰਨ ਵਾਲਿਆਂ ਨੂੰ ਹਿਰਾਸਤ ਵਿਚ ਲੈ ਗਿਆ। ਵਿਰੋਧ ਕਰਨ ਵਾਲਿਆਂ ਵਿਚ ਸ਼ਾਮਲ ਸਿੱਖ ਆਗੂ ਬਖਸ਼ੀਸ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਿੱਖ ਕਿਰਦਾਰਾਂ ਨਾਲ ਸਬੰਧਤ ਫਿਲਮਾਂ ਬਣਾਉਣ ਵਾਲਿਆਂ ਨੂੰ ਵਾਰ ਵਾਰ ਚਿੱਠੀਆਂ ਲਿਖ ਕੇ ਅਜਿਹੀਆਂ ਫਿਲਮਾਂ ਨਾ ਬਣਾਉਣ ਲਈ ਅਪੀਲਾਂ ਕੀਤੀਆਂ ਜਾਂਦੀਆਂ ਰਹੀਆਂ ਨੇ ਪਰ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਅਜਿਹੀਆਂ ਫਿਲਮਾਂ ਬਣਾਈਆਂ ਜਾ ਰਹੀਆਂ ਨੇ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਫਿਲਮ ਦੇ ਵਿਰੋਧ ਵਿਚ ਨਿਤਰਨਾ ਪਿਆ ਐ। ਉਨ੍ਹਾਂ ਕਿਹਾ ਕਿ ਸਿੱਖ ਕਿਰਦਾਰਾਂ ਨੂੰ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਵਾਂਗ ਪ੍ਰਦਰਸ਼ਤ ਕਰਨ ਨਾਲ ਸਿੱਖ ਇਤਿਹਾਸ ਤੇ ਪਰੰਪਰਾਵਾਂ ਦਾ ਅਪਮਾਨ ਹੋ ਰਿਹਾ ਐ, ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।  ਉਨ੍ਹਾਂ ਕਿਹਾ ਕਿ ਜੇਕਰ ਇਹ ਫਿਲਮ ਹਰੀ ਸਿੰਘ ਨਲੂਆ ਜਾਂ ਜੱਸਾ ਸਿੰਘ ਆਹਲੂਵਾਲੀਆ ਵਰਗੇ ਸਿੱਖ ਯੋਧਿਆਂ ‘ਤੇ ਆਧਾਰਿਤ ਹੈ, ਤਾਂ ਉਨ੍ਹਾਂ ਦੇ ਕਿਰਦਾਰ ਨਿਭਾਉਣ ਵਾਲਿਆਂ ਨੂੰ ਪੂਰੀ ਸ਼ਰਧਾ ਅਤੇ ਮਾਣ ਨਾਲ ਦਰਸਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਅਜਿਹੀਆਂ ਫਿਲਮਾਂ ਨੂੰ ਕਿਸੇ ਵੀ ਕੀਮਤ ‘ਤੇ ਰਿਲੀਜ਼ ਨਹੀਂ ਹੋਣ ਦੇਣਗੇ ਅਤੇ ਦਾ ਡਟਵਾਂ ਵਿਰੋਧ ਅੱਗੇ ਵੀ ਜਾਰੀ ਰਹੇਗਾ।

LEAVE A REPLY

Please enter your comment!
Please enter your name here