ਸਰਹਿੰਦ ਸ਼ਹਿਰ ਅੰਦਰ ਬੀਤੀ ਰਾਤ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਕਾਰ ਸਵਾਰ ਨੌਜਵਾਨਾਂ ਤੇ ਸਥਾਨਕ ਵਾਸੀਆਂ ਵਿਚਾਲੇ ਝੜਪ ਹੋ ਗਈ। ਸਥਾਨਕ ਵਾਸੀਆਂ ਦਾ ਇਲਜਾਮ ਸੀ ਕਿ ਕਾਰ ਸਵਾਰਾਂ ਨੇ ਰਾਹ ਜਾਂਦੀਆਂ ਕੁੜੀਆਂ ਨਾਲ ਛੇੜਛਾੜ ਕੀਤੀ ਐ ਅਤੇ ਜਦੋਂ ਕੁੜੀਆਂ ਨਾਲ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਐ। ਜਦੋਂ ਸਥਾਨਕ ਵਾਸੀਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆਂ ਤਾਂ ਉਨ੍ਹਾਂ ਨੇ ਲੋਕਾਂ ’ਤੇ ਵੀ ਗੋਲੀਆਂ ਚਲਾ ਦਿੱਤੀਆਂ। ਸਥਾਨਕ ਵਾਸੀਆਂ ਨੇ ਸਥਾਨ ਪੁਲਿਸ ਤੇ ਵੀ ਢਿੱਲੀ ਕਾਰਵਾਈ ਦੇ ਇਲਜਾਮ ਲਾਉਂਦਿਆਂ ਮੁਲਜਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।
- ਉਧਰ ਦੂਜੇ ਪਾਸੇ ਹਸਪਤਾਲ ਵਿਚ ਦਾਖਲ ਦੂਜੀ ਧਿਰ ਦੇ ਨੌਜਵਾਨ ਨੇ ਦਾਅਵਾ ਕੀਤਾ ਕਿ ਉਹ ਆਪਣਾ ਮੋਟਰ ਸਾਈਕਲ ਲੈਣ ਲਈ ਉਥੇ ਗਏ ਸੀ ਅਤੇ ਲੜਕੀ ਨੇ ਬਿਨਾਂ ਵਜ੍ਹਾ ਉਨ੍ਹਾਂ ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਐ।
- ਇਸੇ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਨੇ ਵੀ ਘਟਨਾ ਨੂੰ ਦੋ ਧਿਰਾਂ ਵਿਚਾਲੇ ਝਗੜਾ ਕਰਾਰ ਦਿੰਦਿਆਂ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਦੀ ਗੱਲ ਕਹੀ ਐ।